BTV Canada Official

Watch Live

ਪੰਜਾਬ: ਫਾਜ਼ਿਲਕਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਨੂੰ ਕੀਤਾ ਗ੍ਰਿਫਤਾਰ

ਪੰਜਾਬ: ਫਾਜ਼ਿਲਕਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਨੂੰ ਕੀਤਾ ਗ੍ਰਿਫਤਾਰ

24 ਅਪ੍ਰੈਲ 2024: ਫਾਜ਼ਿਲਕਾ ਥਾਣਾ ਅਮੀਰ ਖਾਸ ਦੀ ਪੁਲਸ ਨੇ ਸ਼ਰਾਬ ਦੀ ਵੱਡੀ ਖੇਪ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਖਤਾ ਸੂਚਨਾ ਮਿਲਣ ‘ਤੇ ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਸ਼ੇਰ ਮੁਹੰਮਦ ਦੀ ਪੁਲਿਸ ਨੇ ਫ਼ਿਰੋਜ਼ਪੁਰ ਸਾਈਡ ਤੋਂ ਆ ਰਹੀ ਕਾਰ ਅਤੇ ਟਾਟਾ ਪਿਕਅੱਪ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ‘ਚੋਂ 128 ਪੇਟੀਆਂ ਬੀਅਰ ਅਤੇ 2 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ |

ਮਹਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਤਿੰਨਾਂ ਮੁਲਜ਼ਮਾਂ ਰਘੁਵੀਰ ਸਿੰਘ ਵਾਸੀ ਮੱਖੂ, ਸੁਨੀਲ ਕੁਮਾਰ ਵਾਸੀ ਫ਼ਿਰੋਜ਼ਪੁਰ ਅਤੇ ਸਮੀਰ ਚੌਹਾਨ ਵਾਸੀ ਕਾਠਮੰਡੂ ਨੇਪਾਲ ਕੋਲੋਂ ਪੁੱਛਗਿੱਛ ਦੇ ਆਧਾਰ ‘ਤੇ ਸ਼ਰਾਬ ਦੇ ਗੋਦਾਮ ‘ਚੋਂ 54 ਪੇਟੀਆਂ ਬੀਅਰ ਅਤੇ 6 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ |

Related Articles

Leave a Reply