BTV Canada Official

Watch Live

ਪੰਜਾਬ ‘ਚ ਮੇਲੇ ਦੌਰਾਨ ਵੱਡਾ ਹਾਦਸਾ, ਹਫੜਾ-ਦਫੜੀ ਮਚ ਗਈ

ਪੰਜਾਬ ‘ਚ ਮੇਲੇ ਦੌਰਾਨ ਵੱਡਾ ਹਾਦਸਾ, ਹਫੜਾ-ਦਫੜੀ ਮਚ ਗਈ

3 ਅਪ੍ਰੈਲ 2024: ਪਟਿਆਲਾ ‘ਚ ਮੇਲੇ ਦੌਰਾਨ ਝੂਲਾ ਟੁੱਟਣ ਨਾਲ ਹਾਦਸਾ ਵਾਪਰ ਗਿਆ। ਦੱਸਿਆ ਗਿਆ ਹੈ ਕਿ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿੱਚ ਲੱਗੇ ਮੇਲੇ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉੱਥੇ ਲੱਗਿਆ ਝੂਲਾ ਟੁੱਟ ਗਿਆ। ਇਸ ਦੌਰਾਨ ਦੋ ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿੱਚ ਮੇਲੇ ਦੌਰਾਨ ਮਨੋਰੰਜਨ ਲਈ ਝੂਲਾ ਲਗਾਇਆ ਗਿਆ ਸੀ। ਅੱਜ ਜਦੋਂ ਲੋਕ ਝੂਲੇ ਲੈਣ ਲੱਗੇ ਤਾਂ ਅਚਾਨਕ ਝੂਲਾ ਟੁੱਟ ਗਿਆ। ਇਸ ਵਿੱਚ ਸਵਾਰ ਲੋਕਾਂ ਵਿੱਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਉਸ ਦੀ ਉਮਰ 35 ਤੋਂ 40 ਸਾਲ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

Related Articles

Leave a Reply