BTV Canada Official

Watch Live

ਪੰਜਾਬੀ ਮੂਲ ਦੀ Personal Support Worker ‘ਤੇ ਕੁੱਟਮਾਰ ਦੇ ਇਲਜ਼ਾਮ, ਪੁਲਿਸ ਹਿਰਾਸਤ ‘ਚ

ਪੰਜਾਬੀ ਮੂਲ ਦੀ Personal Support Worker ‘ਤੇ ਕੁੱਟਮਾਰ ਦੇ ਇਲਜ਼ਾਮ, ਪੁਲਿਸ ਹਿਰਾਸਤ ‘ਚ

ਇੱਕ Personal Support Worker (PSW) ਨੂੰ ਓਕਵਿਲ ਵਿੱਚ ਇੱਕ ਨੌਜਵਾਨ ਦੀ ਦੇਖਭਾਲ ਦੌਰਾਨ ਕਥਿਤ ਤੌਰ ‘ਤੇ ਹਮਲਾ ਕਰਨ ਤੋਂ ਬਾਅਦ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜਤ ਪਰਿਵਾਰ ਵੱਲੋਂ ਪੁਲਿਸ ਨਾਲ ਸੰਪਰਕ ਕਰਨ ਤੋਂ ਬਾਅਦ ਹੈਲਟਨ ਰੀਜਨਲ ਪੁਲਿਸ ਸਰਵਿਸ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਆਪਣੀ ਜਾਂਚ ਸ਼ੁਰੂ ਕੀਤੀ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਘਰ ‘ਤੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਕਥਿਤ ਹਮਲੇ ਹੋਏ ਹਨ।ਸ ਪੁਲਿਸ ਨੇ ਇਸ ਮਾਮਲੇ ਵਿੱਚ 45 ਸਾਲਾ ਪਰਮਜੀਤ ਕੌਰ ਉੱਪਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ‘ਤੇ ਹਮਲੇ ਦੇ ਦੋ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਇੱਕ ਕਾਉਂਟ ਦੇ ਦੋਸ਼ ਲਗਾਏ ਗਏ ਹਨ। ਅਤੇ ਫਿਲਾਹਲ ਉਸ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ‘ਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਪਰਮਜੀਤ ਕੌਰ ਉੱਪਲ ਪੈਰਾਮੇਡ ਹੋਮ ਹੈਲਥ ਕੇਅਰ ਲਈ ਕੰਮ ਕਰਦੀ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਪੈਰਾਮੇਡ ਦੇ ਬੁਲਾਰੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ 14 ਅਪ੍ਰੈਲ, 2024 ਨੂੰ, ਇੱਕ ਮਰੀਜ਼ ਨਾਲ ਦੁਰਵਿਵਹਾਰ ਦੇ ਦੋਸ਼ਾਂ ਦੀ ਰਿਪੋਰਟ ਸਭ ਤੋਂ ਪਹਿਲਾਂ ਪੈਰਾਮੇਡ ਟੀਮ ਦੇ ਇੱਕ ਮੈਂਬਰ ਦੁਆਰਾ ਆਪਣੇ ਸੁਪਰਵਾਈਜ਼ਰ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪਰਸਨਲ ਸਪੋਰਟ ਵਰਕਰ ਨੂੰ ਤੁਰੰਤ ਸਰਗਰਮ ਸੇਵਾ ਤੋਂ ਹਟਾ ਦਿੱਤਾ ਗਿਆ ਅਤੇ ਬਾਅਦ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਦੌਰਾਨ ਪੈਰਾਮੇਡ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਜਾਂਚ ਵਿੱਚ ਪੁਲਿਸ ਨਾਲ ਕੰਮ ਕਰਨਾ ਜਾਰੀ ਰੱਖ ਰਿਹਾ ਹੈ।

Related Articles

Leave a Reply