BTV Canada Official

Watch Live

ਪੰਜਾਬੀ ਨੌਜਵਾਨ ਦਾ ਮਨੀਲਾ ‘ਚ ਕਤਲ

ਪੰਜਾਬੀ ਨੌਜਵਾਨ ਦਾ ਮਨੀਲਾ ‘ਚ ਕਤਲ

ਵਿਦੇਸ਼ਾਂ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਕਤਲ ਅਤੇ ਮੌਤਾਂ ਦਾ ਸਿਲਸਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਮਨੀਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਰਾਏਕੋਟ ਦੇ ਪਿੰਡ ਰਾਮਗੜ੍ਹ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਦੇ ਨੌਜਵਾਨ ਦਾ ਮਨੀਲਾ ਵਿਚ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ 7 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਮਨੀਲਾ ਗਿਆ ਸੀ। ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਮਨੀਲਾ ਵਿਚ ਆਪਣੀ ਭੈਣ ਤੇ ਜੀਜੇ ਕੋਲ ਰਹਿ ਰਿਹਾ ਸੀ ਤੇ 20 ਮਾਰਚ ਨੂੰ ਉਸ ਨੇ ਘਰ ਵਾਪਸ ਆਉਣਾ ਸੀ ਪਰ 17 ਮਾਰਚ ਨੂੰ ਮਨੀਲਾ ਦੇ ਵਿਚ ਹੀ ਆਪਣੀ ਬਾਈਕ ‘ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਰਿਕਸ਼ੇ ਵੱਲੋਂ ਉਸ ਨੂੰ ਟੱਕਰ ਮਾਰੀ ਗਈ ਤੇ ਫਿਰ ਉਸ ਨੂੰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਗਿਆ ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਜਿਥੇ ਅਵਤਾਰ ਸਿੰਘ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਥੇ ਹੀ ਇਹ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ। ਹਾਲਾਂਕਿ ਕਤਲ ਕਿਸ ਨੇ ਕੀਤਾ, ਇਸ ਬਾਰੇ ਅਜੇ ਕੋਈ ਜਾਣਾਕਰੀ ਸਾਹਮਣੇ ਨਹੀਂ ਆਈ ਹੈ।

Related Articles

Leave a Reply