BTV Canada Official

Watch Live

ਪੰਜਾਬੀ ਗਾਇਕ ਏਪੀ ਨੇ ਲਾਈਵ ਸ਼ੋਅ ਦੌਰਾਨ ਮੂਸੇਵਾਲਾ ਲਈ ਕੀਤੀ ਇਨਸਾਫ਼ ਦੀ ਮੰਗ

ਪੰਜਾਬੀ ਗਾਇਕ ਏਪੀ ਨੇ ਲਾਈਵ ਸ਼ੋਅ ਦੌਰਾਨ ਮੂਸੇਵਾਲਾ ਲਈ ਕੀਤੀ ਇਨਸਾਫ਼ ਦੀ ਮੰਗ

ਮਸ਼ਹੂਰ ਇੰਡੋ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ ਨੇ ਹਾਲ ਹੀ ‘ਚ ਕੋਚੇਲਾ ‘ਚ ਪਰਫਾਰਮ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਏਪੀ ਢਿੱਲੋਂ ਨੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਆਪਣੇ ਗੀਤਾਂ ‘ਤੇ ਨੱਚਣ ਲਈ ਮਜ਼ਬੂਰ ਕੀਤਾ, ਉੱਥੇ ਹੀ ਦੂਜੇ ਪਾਸੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਸਾਰਿਆਂ ਦੀਆਂ ਅੱਖਾਂ ‘ਚ ਹੰਝੂ ਲੈ ਆਏ।

ਏਪੀ ਢਿੱਲੋਂ ਨੇ ਕੋਚੇਲਾ ਲਾਈਵ ਸ਼ੋਅ ਦੌਰਾਨ ਇੱਕ ਗੀਤ ਗਾ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸਿੱਧੂ ਲਈ ਇਨਸਾਫ਼ ਦੀ ਮੰਗ ਵੀ ਕੀਤੀ। ਦਿਲਜੀਤ ਦੋਸਾਂਝ ਤੋਂ ਬਾਅਦ, ਏਪੀ ਕੋਚੇਲਾ ਵਿਖੇ ਪ੍ਰਦਰਸ਼ਨ ਕਰਨ ਵਾਲਾ ਦੂਜਾ ਪੰਜਾਬੀ-ਭਾਰਤੀ ਕਲਾਕਾਰ ਹੈ।

Related Articles

Leave a Reply