BTV Canada Official

Watch Live

ਚੋਰਾਂ ਨੂੰ ਟਰੇਸ ਕਰ ਆਟੋ ਮਾਲਕ ਨੇ ਲੱਭੇ ਚੋਰ

ਚੋਰਾਂ ਨੂੰ ਟਰੇਸ ਕਰ ਆਟੋ ਮਾਲਕ ਨੇ ਲੱਭੇ ਚੋਰ

25 ਮਾਰਚ 2024: ਅੰਮ੍ਰਿਤਸਰ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਤੇ ਚੋਰਾਂ ਦੇ ਹੌਸਲੇ ਵੀ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਚੋਰਾਂ ਨੂੰ ਪੁਲਿਸ ਦਾ ਖੋਫ ਦਿਖਾਈ ਨਹੀਂ ਦੇ ਰਿਹਾ ਹੈ| ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਇਲਾਕੇ ਦਾ ਹੈ ਜਿੱਥੇ 11 ਮਾਰਚ ਦੀ ਰਾਤ ਨੂੰ ਦੋ ਚੋਰਾਂ ਵੱਲੋਂ ਆਟੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਆਟੋ ਮਾਲਕ ਵੱਲੋਂ ਬੜੀ ਹੀ ਮੁਸ਼ਕਿਲ ਦੇ ਨਾਲ ਖੁਦ ਹੀ ਇਹਨਾਂ ਚੋਰਾਂ ਨੂੰ ਟਰੇਸ ਕੀਤਾ ਗਿਆ|

ਇਸ ਸਬੰਧੀ ਆਟੋਮਾਲਕ ਵੱਲੋਂ ਦੱਸਿਆ ਗਿਆ ਕਿ ਉਹ ਕਿਸੇ ਕੰਮ ਲਈ ਉੱਤਰ ਪ੍ਰਦੇਸ਼ ਵਿੱਚ ਗਿਆ ਹੋਇਆ ਸੀ। ਪਿੱਛੋਂ ਪਰਿਵਾਰਿਕ ਮੈਂਬਰਾਂ ਦਾ ਫੋਨ ਆਇਆ ਕਿ ਉਹਨਾਂ ਦਾ ਆਟੋ ਚੋਰੀ ਹੋ ਗਿਆ ਹੈ। ਜਿਸ ਤੋਂ ਬਾਅਦ ਉਸ ਵਾਪਸ ਅੰਮ੍ਰਿਤਸਰ ਪਹੁੰਚਿਆ ਤੇ ਉਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਅਤੇ ਚੋਰਾਂ ਨੂੰ ਫ਼ੜ੍ਹਿਆ ਜਿਸ ਤੋਂ ਬਾਅਦ ਵਿਅਕਤੀ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ । ਦੂਜੇ ਪਾਸੇ ਇਸ ਮਾਮਲੇ ਚ ਕਾਬੂ ਕੀਤੇ ਚੋਰ ਨੇ ਇਹ ਮੰਨਿਆ ਕਿ ਉਸ ਵੱਲੋਂ ਆਟੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਇੱਕ ਹੋਰ ਸਾਥੀ ਸੀ ਅਤੇ ਉਹਨਾਂ ਵੱਲੋਂ ਆਟੋ ਚੋਰੀ ਕਰਕੇ ਨਜ਼ਦੀਕ ਹੀ ਇੱਕ ਕਵਾੜੀਏ ਨੂੰ ਆਟੋ ਵੇਚਿਆ ਗਿਆ ਹੈ।

Related Articles

Leave a Reply