BTV Canada Official

Watch Live

ਖੱਡ ‘ਚ ਡਿੱਗੀ ਬੱਸ, 1 ਬੱਚੀ ਨੂੰ ਛੱਡ ਸਾਰੇ ਸ਼ਰਧਾਲੂਆਂ ਦੀ  ਮੌਤ

ਖੱਡ ‘ਚ ਡਿੱਗੀ ਬੱਸ, 1 ਬੱਚੀ ਨੂੰ ਛੱਡ ਸਾਰੇ ਸ਼ਰਧਾਲੂਆਂ ਦੀ ਮੌਤ

ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ ਵਿੱਚ ਬੱਸ ਦੇ ਪੁਲ ਤੋਂ ਲਗਭਗ 50 ਮੀਟਰ (165 ਫੁੱਟ) ਖੱਡ ਵਿੱਚ ਡਿੱਗਣ ਕਾਰਨ 45 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਸਿਰਫ ਇਕ ਅੱਠ ਸਾਲ ਦੀ ਬੱਚੀ, ਜ਼ਿੰਦਾ ਬਚੀ, ਜਿਸ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਉੱਤਰ-ਪੂਰਬੀ ਲਿਮਪੋਪੋ ਸੂਬੇ ਵਿੱਚ ਬੱਸ ਇੱਕ ਬੈਰੀਅਰ ਤੋਂ ਟਕਰਾ ਗਈ ਅਤੇ ਹੇਠਾਂ ਡਿੱਗ ਦੀ ਸਾਰ ਬੱਸ ਵਿੱਚ ਅੱਗ ਲੱਗ ਗਈ। ਯਾਤਰੀ ਬੋਟਸਵਾਨਾ ਦੀ ਰਾਜਧਾਨੀ ਗਾਬੋਰੋਨੇ ਤੋਂ ਮੋਰੀਆ ਕਸਬੇ ਵਿੱਚ ਈਸਟਰ ਸੇਵਾ ਲਈ ਯਾਤਰਾ ਕਰ ਰਹੇ ਸ਼ਰਧਾਲੂ ਸਨ। ਦੱਖਣੀ ਅਫ਼ਰੀਕਾ ਦੇ ਜਨਤਕ ਪ੍ਰਸਾਰਕ SABC ਦੇ ਅਨੁਸਾਰ, ਜੋਹੈਨਸਬਰਗ ਦੇ ਲਗਭਗ 300 ਕਿਲੋਮੀਟਰ (190 ਮੀਲ) ਉੱਤਰ ਵਿੱਚ ਮੋਕੋਪਾਨੇ ਅਤੇ ਮਾਰਕੇਨ ਦੇ ਵਿਚਕਾਰ ਮਮੈਟ ਲਕਾਲਾ ਪਹਾੜੀ ਦਰੇ ‘ਤੇ ਇੱਕ ਪੁਲ ਤੋਂ ਵਾਹਨ ਕੰਟਰੋਲ ਗੁਆ ਬੈਠਾ। ਬਚਾਅ ਕਾਰਜ ਵੀਰਵਾਰ ਦੇਰ ਸ਼ਾਮ ਤੱਕ ਜਾਰੀ ਰਹੇ, ਜਿਨ੍ਹਾਂ ਵਿੱਚੋਂ ਕੁਝ ਮ੍ਰਿਤਕਾਂ ਨੂੰ ਮਲਬੇ ਤੋਂ ਬਾਹਰ ਕੱਢਣਾ ਮੁਸ਼ਕਿਲ ਸੀ। ਇਸ ਦੌਰਾਨ ਦੱਖਣੀ ਅਫਰੀਕਾ ਦੇ ਟਰਾਂਸਪੋਰਟ ਮੰਤਰੀ ਘਟਨਾ ਵਾਲੀ ਥਾਂ ‘ਤੇ ਗਏ, ਅਤੇ”ਦੁਖਦਾਈ ਬੱਸ ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ” ਪ੍ਰਗਟਾਈ। ਮੰਤਰੀ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਦੀ ਸਰਕਾਰ ਲਾਸ਼ਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰੇਗੀ ਅਤੇ ਹਾਦਸੇ ਦੇ ਕਾਰਨਾਂ ਦੀ ਪੂਰੀ ਜਾਂਚ ਕਰੇਗੀ। ਖੱਡ

Related Articles

Leave a Reply