BTV Canada Official

Watch Live

ਕੌਣ ਹੈ ਹਰਦੀਪ ਨਿੱਝਰ ਕਤਲ ਕੇਸ ‘ਚ ਫੜਿਆ ਗਿਆ ਕਰਨ ਬਰਾੜ…ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ, ਦਾਦੇ ਨੇ ਕਿਹਾ ਇਹ

ਕੌਣ ਹੈ ਹਰਦੀਪ ਨਿੱਝਰ ਕਤਲ ਕੇਸ ‘ਚ ਫੜਿਆ ਗਿਆ ਕਰਨ ਬਰਾੜ…ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ, ਦਾਦੇ ਨੇ ਕਿਹਾ ਇਹ

ਪਿਛਲੇ ਸਾਲ ਕੈਨੇਡਾ ‘ਚ ਮਾਰੇ ਗਏ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘ਚ ਕੈਨੇਡੀਅਨ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ‘ਚੋਂ ਇਕ ਫਰੀਦਕੋਟ ਦੇ ਕਸਬਾ ਕੋਟਕਪੂਰਾ ਦਾ ਰਹਿਣ ਵਾਲਾ ਹੈ। ਇਹ ਮੁਲਜ਼ਮ ਕਰੀਬ ਸਾਢੇ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ।

ਜੂਨ 2023 ਵਿੱਚ, ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਨੂੰ ਕੈਨੇਡੀਅਨ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਰਨ ਕੋਟਕਪੂਰਾ ਸ਼ਹਿਰ ਦਾ ਵਸਨੀਕ ਹੈ।

Related Articles

Leave a Reply