BTV Canada Official

Watch Live

ਕੈਨੇਡਾ: ਪਿਤਾ ਦੇ ਕਤਲ ਮਾਮਲੇ ‘ਚ ਲੋੜੀਂਦੇ ਨੌਜਵਾਨ ਖਿਲਾਫ ਨਵੇਂ ਅਪਡੇਟਜਾਰੀ

ਕੈਨੇਡਾ: ਪਿਤਾ ਦੇ ਕਤਲ ਮਾਮਲੇ ‘ਚ ਲੋੜੀਂਦੇ ਨੌਜਵਾਨ ਖਿਲਾਫ ਨਵੇਂ ਅਪਡੇਟਜਾਰੀ

ਹੈਮਿਲਟਨ ਪੁਲਿਸ ਨੇ ਪਿਤਾ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ 22 ਸਾਲਾ ਪੁੱਤਰ ਬਾਰੇ ਨਵੇਂ ਵੇਰਵੇ ਜਾਰੀ ਕੀਤੇ ਹਨ।ਸੋਮਵਾਰ ਨੂੰ ਇੱਕ ਅੱਪਡੇਟ ਵਿੱਚ, ਜਾਂਚਕਰਤਾਵਾਂ ਨੇ ਕਿਹਾ ਕਿ ਸ਼ੱਕੀ ਨੂੰ ਆਖਰੀ ਵਾਰ ਕਿਊਬੇਕ ਲਾਇਸੈਂਸ ਪਲੇਟ: FSC 7432 ਨਾਲ ਨੀਲੇ ਰੰਗ ਦੀ 2022 ਫੋਰਡ ਐਜ ਗੱਡੀ ਚਲਾਉਂਦੇ ਹੋਏ ਦੇਖਿਆ ਗਿਆ ਸੀ। ਉਸਨੂੰ ਆਖਰੀ ਵਾਰ ਸਟ੍ਰੋਨੀ ਕ੍ਰੀਕ, ਓਨਟਾਰੀਓ ਵਿੱਚ ਮਡ ਸਟ੍ਰੀਟ ਵੱਲ ਟ੍ਰਫੈਲਗਰ ਤੋਂ ਉੱਤਰ ਵੱਲ ਯਾਤਰਾ ਕਰਦੇ ਦੇਖਿਆ ਗਿਆ ਸੀ।ਪੁਲਿਸ ਨੇ ਅੱਗੇ ਕਿਹਾ ਕਿ ਵਾਹਨ ਇੱਕ ਐਂਟਰਪ੍ਰਾਈਜ਼ ਰੈਂਟਲ ਕਾਰ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇੱਕ ਸਟਿੱਕਰ ਨਾਲ ਲਾਇਸੈਂਸ ਪਲੇਟ ਕਵਰ ਕੀਤੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੂੰ ਸਭ ਤੋਂ ਪਹਿਲਾਂ ਸ਼ਨੀਵਾਰ ਰਾਤ ਕਰੀਬ 7 ਵਜ ਕੇ 40 ਮਿੰਟ ਤੇ ਟ੍ਰਫੈਲਗਰ ਅਤੇ ਮਡ ਸਟ੍ਰੀਟ ਦੇ ਚੌਰਾਹੇ ਨੇੜੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ। ਜਿਥੇ ਪੁਲਿਸ ਨੂੰ ਇੱਕ ਗੰਭੀਰ ਸੱਟਾਂ ਤੋਂ ਪੀੜਤ 56 ਸਾਲਾ ਵਿਅਕਤੀ ਦੀ ਰਿਪੋਰਟ ਮਿਲੀ ਸੀ। ਜਿਸ ਤੋਂ ਬਾਅਦ ਪੀੜਤ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚਕਰਤਾਵਾਂ ਨੇ ਦੱਸਿਆ ਕੀ ਸ ਤੋਂ ਤੁਰੰਤ ਬਾਅਦ ਸ਼ੱਕੀ ਵਿਅਕਤੀ ਜਿਸ ਦਾ ਨਾਮ ਸੁਖਰਾਜ ਚੀਮਾ ਸਿੰਘ ਦੱਸਿਆ ਗਿਆ ਹੈ ਮ੍ਰਿਤਕ ਵਿਅਕਤੀ ਦਾ ਪੁੱਤਰ ਸੀ ਅਤੇ ਉਸ ਤੇ ਆਪਣੇ ਪਿਤਾ ਦਾ ਕਤਲ ਕਰਨ ਦਾ ਇਲਜ਼ਾਮ ਹੈ। ਪੁਲਿਸ ਨੇ ਪਿਤਾ ਦੀ ਪਛਾਣ ਕੁਲਦੀਪ ਸਿੰਘ ਵਜੋਂ ਕੀਤੀ ਹੈ। ਪੁਲਿਸ ਨੇ ਕਿਹਾ ਕਿ ਸੁਖਰਾਜ ਚੀਮਾ ਸਿੰਘ ਫਸਟ ਡਿਗਰੀ ਮਰਡਰ ਦੇ ਤਹਿਤ ਲੋੜੀਂਦਾ ਹੈ ਅਤੇ ਨਾਲ ਹੀ ਪੁਲਿਸ ਉਸ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨ ਰਹੀ ਹੈ। ਇਸ ਕਰਕੇ ਇਸ ਵਿਅਕਤੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 905-546-3843 ‘ਤੇ ਡਿਟੈਕਟਿਵ ਲੀਜ਼ਾ ਚੈਂਬਰਜ਼, ਜਾਂ ਅਗਿਆਤ ਟਿਪ ਦੇ ਨਾਲ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।

Related Articles

Leave a Reply