BTV Canada Official

Watch Live

ਕੈਨੇਡਾ ਇਕ ਪੰਜਾਬੀ ਨੌਜਵਾਨ ਤੇ ਹੋ ਰਹੇ ਹਮਲੇ

ਕੈਨੇਡਾ ਇਕ ਪੰਜਾਬੀ ਨੌਜਵਾਨ ਤੇ ਹੋ ਰਹੇ ਹਮਲੇ

ਕੈਨੇਡਾ ਤੋਂ ਹਰ ਦਿਨ ਕੋਈ ਨਾ ਕੋਈ ਮਾਨਭਾਗੀ ਖਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਇਸੇ ਦੌਰਾਨ ਹੁਣ ਕੈਨੇਡਾ ਤੋਂ ਖਬਰ ਆਈ ਹੈ ਕਿ ਸਥਾਨਕ ਵ੍ਹਾਈਟ ਰੌਕ ਬੀਚ ’ਤੇ ਦੋ ਵੱਖ-ਵੱਖ ਹਮਲਿਆਂ ’ਚ ਦੋ ਪੰਜਾਬੀ ਨੌਜਵਾਨਾਂ ਨੂੰ ਛੁਰੇਬਾਜ਼ੀ ਦਾ ਨਿਸ਼ਾਨਾ ਬਣਾਇਆ ਗਿਆ। ਇਸ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਨੌਜਵਾਨ ਹਸਪਤਾਲ ’ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ।

ਤਾਜ਼ੀ ਘਟਨਾ 23 ਅਪ੍ਰੈਲ ਦੀ ਹੈ। ਪੁਲਿਸ ਵੱਲੋਂ ਜਾਰੀ ਸੂਚਨਾ ਮੁਤਾਬਕ ਉਨ੍ਹਾਂ ਰਾਤ 9:30 ਵਜੇ ਦੇ ਕਰੀਬ ਮੈਰੀਨ ਡਰਾਈਵ ਦੇ 15400-ਬਲਾਕ ’ਚ ਵ੍ਹਾਈਟ ਰੌਕ ਬੀਚ ’ਤੇ ਛੁਰੇਬਾਜ਼ੀ ਕਾਰਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜੀ ਪੁਲਿਸ ਨੇ ਜ਼ਖ਼ਮੀ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਮਾਰੇ ਗਏ ਨੌਜਵਾਨ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਵਜੋਂ ਗਈ ਹੈ। ਉਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲੇਵਾਲ ਨਾਲ ਸਬੰਧਤ ਸੀ। ਇੱਥੇ ਉਹ ਪਲੰਬਿੰਗ ਦਾ ਕੰਮ ਕਰਦਾ ਸੀ। ਪੁਲਿਸ ਨੂੰ ਮੁਤਾਬਕ ਹਮਲਾਵਰ ਇਕ ਕਾਲਾ ਵਿਅਕਤੀ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ।

ਇਸਤੋਂ ਪਹਿਲਾਂ 21 ਅਪ੍ਰੈਲ ਨੂੰ ਵਾਈਟਰੌਕ ਬੀਚ ਨੇੜੇ ਬੈਂਚ ’ਤੇ ਬੈਠੇ ਨੌਜਵਾਨ ਨੂੰ ਕਿਸੇ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਜ਼ਖ਼ਮੀ ਦੀ ਪਛਾਣ 28 ਸਾਲ ਜਤਿੰਦਰ ਸਿੰਘ ਵਜੋਂ ਹੋਈ ਹੈ। ਇਸ ਦੇ ਇਲਾਜ ਲਈ ਫੰਡ ਇਕੱਠਾ ਕਰ ਰਹੇ ਬਿਕਰਮ ਸੰਧੂ ਦਾ ਕਹਿਣਾ ਹੈ ਕਿ ਜਤਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਉਸਦੇ ਜ਼ਖਮ ਗੰਭੀਰ ਹਨ, ਜਿਸ ਨੂੰ ਠੀਕ ਹੋਣ ਲਈ ਸਮਾਂ ਲੱਗੇਗਾ। ਜਤਿੰਦਰ ਕੋਲ ਮੈਡੀਕਲ ਕਵਰੇਜ ਨਹੀਂ ਹੈ ਤੇ ਉਹ ਹਸਪਤਾਲ ਦੇ ਵੱਡੇ ਬਿੱਲ ਬਾਰੇ ਚਿੰਤਤ ਹੈ।

Related Articles

Leave a Reply