BTV Canada Official

Watch Live

ਉੱਤਰ-ਪੂਰਬੀ ਕੈਲਗਰੀ ‘ਚ ਕਾਰ ਚੋਰੀ ਕਰਨ ਦੀ ਕੋਸ਼ਿਸ਼ ਤੋਂ ਬਾਅਦ 2 ਪੁਲਿਸ ਹਿਰਾਸਤ ‘ਚ

ਨੋਰਥਈਸਟ ਕੈਲਗਰੀ ਵਿੱਚ ਪੁਲਿਸ ਨੇ ਐਤਵਾਰ-ਤੜਕੇ ਤਿੰਨ ਕਾਰ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਵਿਅਕਤੀਆਂ ਦੀ ਸ਼ਿਕਾਇਤਾਂ ਤੋਂ ਬਾਅਦ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਕਾਰ ਜੈਕਿੰਗ ਦੀਆਂ ਇਹ ਘਟਨਾਵਾਂ ਸਵੇਰੇ ਸਾਢੇ ਚਾਰ ਵਜੇ ਤੋਂ ਸਵੇਰੇ ਛੇ ਵਜੇ ਦੇ ਵਿਚਕਾਰ, ਰੰਡਲ, ਫੈਲਕਨਰਿਜ ਅਤੇ ਪਾਈਨਰਿਜ ਦੇ ਭਾਈਚਾਰੀਆਂ ਵਿੱਚ ਵਾਪਰੀਆਂ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰ ਘਟਨਾ ਵਿੱਚ ਇੱਕ ਹਥਿਆਰ ਦੀ ਵੀ ਵਰਤੋਂ ਕੀਤੀ ਗਈ ਸੀ ਪਰ ਕਿਸੇ ਦੇ ਵੀ ਜ਼ਖਮੀ ਹੋਣ ਤੋਂ ਬਚਾਅ ਰਿਹਾ। ਇਸ ਮਾਮਲੇ ਵਿੱਚ ਕਰਾਵਾਈ ਕਰਦੇ ਹੋਏ ਪੁਲਿਸ ਨੇ ਪਾਈਨਰਿਜ ਬੈਕਯਾਰਡ ਵਿੱਚ ਕੈਨਾਈਨ ਯੂਨਿਟ ਦੀ ਮਦਦ ਨਾਲ ਕਾਰਜੈਕਿੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜੋੜੇ ਨੂੰ ਲੱਭਿਆ। ਜਿਸ ਵਿੱਚ ਇੱਕ 22 ਸਾਲਾ ਔਰਤ ਅਤੇ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕੀ ਹੁਣ ਪੁਲਿਸ ਹਿਰਾਸਤ ਵਿੱਚ ਹਨ। ਹਾਲਾਂਕਿ ਦੋਵਾਂ ਤੇ ਅਜੇ ਚਾਰਜਸ ਲਾਏ ਜਾਣੇ ਹਨ।

Related Articles

Leave a Reply