BTV Canada Official

Watch Live

ਅੰਮ੍ਰਿਤਸਰ ‘ਚ ਮਿਲੀ ਉੱਲੀ ਲੱਗੀ ਤੇ ਸੁੰਡੀਆ ਵਾਲਾ ਡੱਬਾ ਬੰਦ ਫਰੂਟ ਇਮਲੀ

ਅੰਮ੍ਰਿਤਸਰ ‘ਚ ਮਿਲੀ ਉੱਲੀ ਲੱਗੀ ਤੇ ਸੁੰਡੀਆ ਵਾਲਾ ਡੱਬਾ ਬੰਦ ਫਰੂਟ ਇਮਲੀ

8 ਅਪ੍ਰੈਲ 2024: ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਸਥਿਤ ਫਰੂਟ ਮੰਡੀ ‘ਚ ਡੱਬਾ ਬੰਦ ਇਮਲੀ ਨੂੰ ਉੱਲੀ ਤੇ ਸੁੰਡੀਆਂ ਲੱਗਿਆ ਮਿਲਿਆ । ਦੇਰ ਰਾਤ ਜ਼ਿਲ੍ਹਾ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਜਿੰਦਰਪਾਲ ਸਿੰਘ ਵਲੋਂ ਫਰੂਟ ਮੰਡੀ ਵਿਖੇ ਪਹੁੰਚ ਕੇ ਉਹਨਾਂ ਦੁਕਾਨਾਂ ਉੱਪਰ ਛਾਪਾ ਮਾਰਿਆ ਗਿਆ । ਜਿੱਥੇ ਸੁੰਡੀਆਂ ਵਾਲੇ ਬੰਦ ਡੱਬਾ ਫਰੂਟ ਨੂੰ ਮੌਕੇ ਤੇ ਨਸ਼ਟ ਕੀਤਾ ਅਤੇ ਸੈਂਪਲ ਭਰੇ।

ਇਸ ਮੌਕੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਕੋਲ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਦੁਕਾਨ ਤੇ ਪਹੁੰਚ ਕੇ ਉਸ ਬੰਦ ਡੱਬਾ ਉੱਲੀ ਲੱਗੇ ਫਰੂਟਸ ਨੂੰ ਨਸਟ ਕੀਤਾ ਗਿਆ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਸੈਂਪਲ ਵੀ ਭਰੇ ਗਏ ਹਨ। ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਸਮਝਾਇਆ ਗਿਆ ਹੈ ਕਿ ਇਹਨਾਂ ਨੂੰ ਜਿਸ ਤਰ੍ਹਾਂ ਰੱਖਣਾ ਹੁੰਦਾ ਹੈ ਉਸ ਤਰ੍ਹਾਂ ਰੱਖਿਆ ਜਾਵੇ ਉਹਨਾਂ ਕਿਹਾ ਕਿ ਇਸ ਮੌਕੇ ਮਿਆਦ ਖ਼ਤਮ ਹੋ ਚੁੱਕੀ ਐਨਰਜੀ ਡਰਿੰਕ ਅਤੇ ਜੂਸ ਦੀਆਂ ਬੋਤਲਾਂ ਨੂੰ ਵੀ ਨਸ਼ਟ ਕੀਤਾ ਗਿਆ।

Related Articles

Leave a Reply