BTV Canada Official

Watch Live

.ਅੰਮ੍ਰਿਤਸਰ ‘ਚ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ

.ਅੰਮ੍ਰਿਤਸਰ ‘ਚ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ

30 ਜਨਵਰੀ 2024: ਅੰਮ੍ਰਿਤਸਰ ‘ਚ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ| ਪਿੱਛਲੇ ਦੋ ਦਿਨਾਂ ਤੋਂ ਨੌਜਵਾਨ ਪ੍ਰਗਟ ਸਿੰਘ ਲਾਪਤਾ ਸੀ | ਤੇ ਹੁਣ ਉਸ ਦੀ ਦੋਸਤ ਦੇ ਘਰ ਦੇ ਬਾਹਰ ਲਾਸ਼ ਮਿਲੀ | ਉੱਥੇ ਹੀ ਦੋਸਤ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ | ਇਹ ਘਟਨਾ ਅੰਮ੍ਰਿਤਸਰ ਦੇ ਚਾਟੀਵਿੰਡ ਇਲਾਕੇ ਦੀ ਹੈ|

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪ੍ਰਗਟ ਸਿੰਘ ਆਪਣੇ ਦੋਸਤ ਸਾਹਿਬ ਸਿੰਘ ਨੂੰ ਮਿਲਣ ਗਿਆ ਸੀ, ਜਿੱਥੇ ਸਾਹਿਬ ਸਿੰਘ ਨੇ ਮ੍ਰਿਤਕ ਪ੍ਰਗਟ ਸਿੰਘ ਨੂੰ ਨਸ਼ੇ ਦੀ ਓਵਰਦੋਜ ਦਿੱਤੀ ਜਿਸ ਦੇ ਚਲਦੇ ਪ੍ਰਗਟ ਦੀ ਮੌਤ ਹੋ ਗਈ| ਪੁਲਿਸ ਨੇ ਮ੍ਰਿਤਕ ਪਰਗਟ ਸਿੰਘ ਦੇ ਚਾਚਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਪੁਲਿਸ ਨੇ ਮ੍ਰਿਤਕ ਦੇ ਦੋਸਤ ਸਾਹਿਬ ਸਿੰਘ ਅਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ|

Related Articles

Leave a Reply