BTV Canada Official

Watch Live

ਅਮਰੀਕਾ ਚ ਭਾਰਤੀ ਮੂਲ ਦੇ ਵਿਅਕਤੀ ਤੇ ਹੋਇਆ ਹਮਲਾ

ਅਮਰੀਕਾ ਚ ਭਾਰਤੀ ਮੂਲ ਦੇ ਵਿਅਕਤੀ ਤੇ ਹੋਇਆ ਹਮਲਾ

ਅਮਰੀਕਾ ‘ਚ ਭਾਰਤੀ ਲੋਕਾਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹਾਲ ਹੀ ਵਿਚ ਭਾਰਤ ਦੇ ਕਈ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਖ਼ਬਰ ਵਾਸ਼ਿੰਗਟਨ ਤੋਂ ਆਈ ਹੈ ਜਿਥੇ ਇਕ ਰੈਸਟੋਰੈਂਟ ਦੇ ਬਾਹਰ ਇਕ ਹੋਰ ਭਾਰਤੀ ਉਤੇ ਹਮਲਾ ਕੀਤਾ ਗਿਆ ਹੈ। ਖ਼ਬਰਾਂ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨਾਲ ਹੋਈ ਤਕਰਾਰ ਦੌਰਾਨ ਉਸ ਦੀ ਹੱਤਿਆ ਕਰ ਦਿਤੀ ਗਈ।

ਇਹ ਘਟਨਾ 15ਵੀਂ ਸਟਰੀਟ ਨਾਰਥਵੈਸਟ ਦੇ 1100 ਬਲਾਕ ‘ਚ 2 ਫਰਵਰੀ ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਵਿਵੇਕ ਤਨੇਜਾ (41 ਸਾਲ) ਨੂੰ ਫੁੱਟਪਾਥ ‘ਤੇ ਪਿਆ ਦੇਖਿਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ।

ਵਾਸ਼ਿੰਗਟਨ ਡੀਸੀ ਦੇ ਇਕ ਟੈਲੀਵਿਜ਼ਨ ਸਟੇਸ਼ਨ ਨੇ ਕਿਹਾ, “ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਤਨੇਜਾ ਤੇ ਇਕ ਵਿਅਕਤੀ ਵਿਚ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਨੇ ਤਨੇਜਾ ਨੂੰ ਜ਼ਮੀਨ ‘ਤੇ ਸੁੱਟ ਦਿਤਾ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਟਕਰਾ ਗਿਆ।

Related Articles

Leave a Reply