ਵਿਨੀਪੈਗ ਪੁਲਿਸ ਨੇ ਇੱਕ ਟੈਕਸੀ ਵਿੱਚੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਗਿਆ ਹੈ। ਐਤਵਾਰ ਸਵੇਰੇ, ਅਧਿਕਾਰੀਆਂ ਨੇ ਸ਼ਰਬਰੂਕ ਸਟ੍ਰੀਟ ਅਤੇ ਐਲਜਿਨ ਐਵੇਨਿਊ ‘ਤੇ ਕਾਰ ਨੂੰ ਸਾਈਡ ਤੇ ਕੀਤਾ, ਜਦੋਂ ਇਹ ਦੇਖਿਆ ਕਿ ਕਾਰ ਚ ਸਵਾਰ ਤਿੰਨ ਲੋਕਾਂ ਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ। ਪੁਲਿਸ ਨੇ ਕਿਹਾ ਇਨ੍ਹਾਂ ਵਿਚੋਂ ਇੱਕ ਤੇ ਗ੍ਰਿਫਤਾਰੀ ਦਾ ਵਰੰਟ ਵੀ ਜਾਰੀ ਕੀਤਾ ਹੋਇਆ ਸੀ। ਅਤੇ ਜਦੋਂ ਉਸ ਵਿਅਕਤੀ ਨੂੰ ਬਾਹਰ ਕੱਢਿਆ ਤਾਂ ਅਧਿਕਾਰੀਆਂ ਨੇ ਕਾਰ ਦੀ ਤਲਾਸ਼ੀ ਲਈ ਜਿਸ ਵਿੱਚ ਨਸ਼ੀਲੇ ਪਦਾਰਥਾਂ ਅਤੇ ਬੰਦੂਕਾਂ ਜ਼ਬਤ ਕੀਤੀਆਂ ਗਈਆਂ। ਇਸ ਮਾਮਲੇ ਵਿੱਚ ਪੁਲਿਸ ਨੇ 2 ਆਦਮੀਆਂ ਅਤੇ 1 ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ 2 ਬੰਦੂਕਾਂ, ਪਿੱਤਲ ਦੇ ਨੱਕਲ, ਬੋਡੀ ਆਰਮਰ, ਬੇਅਰ ਸਪਰੇਅ, ਇੱਕ ਚਾਕੂ, ਕੋਕੀਨ ਅਤੇ ਫੈਂਟਾਨਿਲ ਦੀ ਪੈਕੇਜਿੰਗ ਸਪਲਾਈ ਜ਼ਬਤ ਕੀਤੀ ਗਈ ਹੈ।
