ਕੈਲਗਰੀ ਦੀ ਮੇਅਰ ਜੋਯਤੀ ਗੋਂਡੇਕ ਲੋਕਾਂ ਨੂੰ ਆਪਣੇ ਪਾਣੀ ਬਚਾਉਣ ਦੇ ਉਪਾਅ ਜਾਰੀ ਰੱਖਣ ਲਈ ਕਹਿ ਰਹੀ ਹੈ, ਕਿਉਂਕਿ ਵੀਕਐਂਡ ‘ਤੇ ਪਾਣੀ ਦੀ ਵਰਤੋਂ ਵੱਧ ਗਈ ਹੈ। ਗੋਂਡੇਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਤਵਾਰ ਨੂੰ 467 ਮਿਲੀਅਨ ਲੀਟਰ ਪਾਣੀ ਦੀ ਵਰਤੋਂ ਕੀਤੀ ਗਈ, ਜੋ ਸ਼ਨੀਵਾਰ ਦੇ ਮੁਕਾਬਲੇ 22 ਫੀਸਦੀ ਵੱਧ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਾਟਰ ਮੇਨ ‘ਤੇ ਹੌਟ ਸਪੌਟਸ ਦੀ ਮੁਰੰਮਤ ਜਾਰੀ ਹੈ, ਪਾਈਪਾਂ ਦੇ ਨਵੇਂ ਭਾਗਾਂ ਦੀ ਵੈਲਡਿੰਗ ਜਾਰੀ ਹੋਣ ਦੇ ਨਾਲ ਹੁਣ ਸਾਰੀ ਸਮੱਗਰੀ ਸਾਈਟ ‘ਤੇ ਮੌਜੂਦ ਹੈ। ਰਿਪੋਰਟ ਮੁਤਾਬਕ ਮੁਰੰਮਤ ਦਾ ਕੰਮ ਅਜੇ ਵੀ 5 ਜੁਲਾਈ ਤੱਕ ਪੂਰਾ ਹੋਣ ਦੀ ਉਮੀਦ ਹੈ।
