U.K ਨੇ ਭਾਰਤ ਨੂੰ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਕਰਨ ਦੀ ਕੀਤੀ ਅਪੀਲ।ਯੂਨਾਈਟਿਡ ਕਿੰਗਡਮ ਨੇ ਕੈਨੇਡਾ ਦੀ ਧਰਤੀ ‘ਤੇ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੰਸਕ ਅਪਰਾਧਾਂ ਵਿੱਚ ਕਥਿਤ ਭਾਰਤੀ ਸ਼ਮੂਲੀਅਤ ਦੀ ਕੈਨੇਡਾ ਦੀ ਜਾਂਚ ਵਿੱਚ ਭਾਰਤ ਦੇ ਸਹਿਯੋਗ ਦੀ ਮੰਗ ਕੀਤੀ ਹੈ।ਦੱਸਦਈਏ ਕਿ ਯੂਕੇ ਦਾ ਇਹ ਬਿਆਨ ਕੈਨੇਡਾ ਵੱਲੋਂ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢਣ ਤੋਂ ਬਾਅਦ ਆਇਆ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਕੋਲ ਜਬਰੀ ਵਸੂਲੀ ਅਤੇ ਕਤਲ ਵਰਗੀਆਂ ਗਤੀਵਿਧੀਆਂ ਵਿੱਚ ਭਾਰਤੀ ਏਜੰਟਾਂ ਦੀਆਂ ਭੂਮਿਕਾਵਾਂ ਦੇ ਭਰੋਸੇਯੋਗ ਸਬੂਤ ਮੌਜੂਦ ਹਨ।ਹਾਲਾਂਕਿ, ਭਾਰਤ ਨੇ ਇਨ੍ਹਾਂ ਡਿਪਲੋਮੈਟਾਂ ਲਈ ਕੂਟਨੀਤਕ ਛੋਟ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੇ RCMP ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।ਇਸ ਕੁਟਨੀਤਿਕ ਤਣਾਅ ਨੂੰ ਲੈ ਕੇ ਵਿਸ਼ਲੇਸ਼ਕ ਸੁਝਾਅ ਦੇ ਰਹੇ ਹਨ ਕਿ ਜਦੋਂ ਕਿ ਅਮਰੀਕਾ, ਯੂ.ਕੇ., ਅਤੇ ਨਿਊਜ਼ੀਲੈਂਡ ਸਮੇਤ ਕੈਨੇਡਾ ਦੇ ਸਹਿਯੋਗੀ ਦੇਸ਼ਾਂ ਨੇ ਚਿੰਤਾ ਪ੍ਰਗਟਾਈ ਹੈ, ਉਹਨਾਂ ਦੇ ਜਵਾਬ ਰਣਨੀਤਕ ਹਿੱਤਾਂ ਦੁਆਰਾ ਸੀਮਤ ਹੋ ਸਕਦੇ ਹਨ, ਖਾਸ ਕਰਕੇ ਇੰਡੋ-ਪੈਸੀਫਿਕ ਵਿੱਚ ਚੀਨ ਦੇ ਪ੍ਰਭਾਵ ਨੂੰ ਰੋਕਣ ਦੇ ਸਬੰਧ ਵਿੱਚ।ਇਸ ਦੌਰਾਨ ਯੇਲ ਯੂਨੀਵਰਸਿਟੀ ਦੇ ਲੈਕਚਰਾਰ, ਸੁਸ਼ਾਂਤ ਸਿੰਘ, ਨੇ ਨੋਟ ਕੀਤਾ ਕਿ ਬਹੁਤ ਸਾਰੇ ਦੇਸ਼ ਭਾਰਤ ਨੂੰ ਇੱਕ ਮਹੱਤਵਪੂਰਨ ਭਾਈਵਾਲ ਵਜੋਂ ਦੇਖਦੇ ਹਨ,ਜਿਸ ਕਰਕੇ ਉਹ ਇਸ ਮਾਮਲੇ ‘ਤੇ ਕੈਨੇਡਾ ਦਾ ਪੂਰਾ ਸਮਰਥਨ ਕਰਨ ਤੋਂ ਝਿਜਕ ਰਹੇ ਹਨ।