ਗ੍ਰੇਟਰ ਟੋਰਾਂਟੋ ਖੇਤਰ ਵਿੱਚ ਵਿਆਪਕ ਹੜ੍ਹ ਆਉਣ ਤੋਂ ਬਾਅਦ ਹੁਣ ਐਨਵਾਇਰਮੈਂਟ ਕੈਨੇਡਾ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਅਜੇ ਵੀ 125 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ। ਮੌਸਮ ਏਜੰਸੀ ਨੇ ਜੀਟੀਏ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਪ੍ਰਤੀ ਘੰਟਾ 40 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ। ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਚਲਦੇ ਬ੍ਰਿਟਿਸ਼ ਕੋਲੰਬੀਆ ਰੋਡ ਤੋਂ ਸਟ੍ਰਾਨ ਐਵੇਨਿਊ ਤੱਕ ਲੇਕ ਸ਼ੋਰ ਬੁਲੇਵਾਰਡ ਦੋਵੇਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਦੱਖਣ ਵੱਲ ਜਾਣ ਵਾਲਾ ਡੌਨ ਵੈਲੀ ਪਾਰਕਵੇਅ ਵੀ ਬੇਵਿਊ ਐਵੇਨਿਊ ਵਿਖੇ ਬਲੌਕ ਕੀਤਾ ਗਿਆ ਹੈ। ਐਨਵਾਇਰਮੈਂਟ ਕੈਨੇਡਾ ਦੇ ਅੰਕੜਿਆਂ ਮੁਤਾਬਕ ਬੀਤੇ ਦਿਨ ਚਾਰ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਟੋਰੋਂਟੋ ਚ ਸਵੇਰੇ ਪੌਣੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਟੋਰੋਂਟੋ ਪੀਅਰਸਨ ਇੰਨਟਰਨੈਸ਼ਨਲ ਏਅਰਪੋਰਟ ਤੇ 96 ਮਿਲੀਮੀਟਰ ਮੀਂਹ ਪਿਆ। ਕੁੱਲ ਮਿਲਾ ਕੇ, ਬਾਅਦ ਦੇ ਦੋ ਘੰਟਿਆਂ ਦੇ ਵਿਚਕਾਰ 63 ਮਿਲੀਮੀਟਰ ਮੀਂਹ ਪਿਆ। ਟੋਰਾਂਟੋ ਦੇ ਸਿਟੀ ਸੈਂਟਰ ਵਿੱਚ, ਰਾਸ਼ਟਰੀ ਮੌਸਮ ਏਜੰਸੀ ਨੇ ਸਵੇਰੇ 9 ਵਜੇ ਤੋਂ ਦੁਪਹਿਰ 1:00 ਵਜੇ ਦਰਮਿਆਨ 87 ਮਿਲੀਮੀਟਰ ਮੀਂਹ ਦੀ ਰਿਪੋਰਟ ਕੀਤੀ। ਰਾਤ 11 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ ਸਿਰਫ ਇੱਕ ਘੰਟੇ ਦੇ ਅੰਦਰ ਲਗਭਗ 44 ਮਿਲੀਮੀਟਰ ਮੀਂਹ ਪਿਆ। ਉਥੇ ਹੀ ਇੱਕ ਪੀਲ ਪੈਰਾਮੈਡਿਕ ਨੇ ਇੱਕ storm drain ਦੀ ਵੀਡੀਓ ਪੋਸਟ ਕੀਤੀ ਜਿਸ ਵਿੱਚ ਦਿਖਾਇਆ ਗਿਆ ਕਿ University of Toronto’s Mississauga campus ਦੇ ਨੇੜੇ ਮਿਸੀਸਾਗਾ ਰੋਡ ਅਤੇ ਡੰਡਸ ਸਟਰੀਟ ‘ਤੇ “ਅਵਿਸ਼ਵਾਸ਼ਯੋਗ ਮਾਤਰਾ ਵਿੱਚ ਪਾਣੀ” ਮੌਜੂਦ ਸੀ। ਕਈ ਥਾਵਾਂ ਤੇ ਸੜਕਾਂ ਤੇ ਗੱਡੀਆਂ ਨੂੰ ਡੁਬਦੇ ਹੋਇਆ ਦੇਖਿਆ ਗਿਆ ਅਤੇ ਯੂਨੀਅਨ ਸਟੇਸ਼ਨਸ ਦੇ ਅੰਦਰ ਵੀ ਕਾਫੀ ਜ਼ਿਆਦ ਪਾਣੀ ਨਜ਼ਰ ਆਇਆ। ਇਸ ਦਰਮਿਆਨ ਹੜ੍ਹਾਂ ਦੀ ਮਾਰ ਦੇ ਚਲਦੇ ਕਈ ਲੱਖ ਲੋਕ ਬਿਨ੍ਹਾਂ ਬਿਜਲੀ ਤੋਂ ਰਹਿਣ ਲਈ ਮਜਬੂਰ ਹੋ ਗਏ ਹਨ। ਅਤੇ ਉਥੇ ਹੀ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
