ਸਰੀ ਦੇ ਵਿੱਚ ਇੱਕ 22 ਸਾਲਾ ਦਾ ਅੰਮ੍ਰਿਤਪਾਲ ਢੀਂਡਸਾ ਨਿਊਟਨ ਇਲਾਕੇ ਵਿੱਚ ਇੱਕ ਟਾਉਨਹਾਊਸ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ ਮੁਤਾਬਕ ਪਿਛਲੇ ਸ਼ੁਕਰਵਾਰ ਦੁਪਹਿਰ ਸਾਢੇ 12 ਵਜੇ ਦੇ ਕਰੀਬ ਐਮਰਜੈਂਸੀ ਅਮਲੇ ਨੇ ਟਾਉਨਹਾਊਸ ਕੰਪਲੈਕਸ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ। ਜਿਥੇ ਅੱਗ ਨਾਲ 3 ਲੋਕ ਪ੍ਰਭਾਵਿਤ ਹੋਏ, ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਘਟਨਾ ਨੂੰ ਸ਼ੱਕੀ ਪਾਇਆ। ਅਤੇ ਵੀਰਵਾਰ ਨੂੰ ਸਰੀ ਆਰਸੀਐਮਪੀ ਨੇ ਐਲਾਨ ਕੀਤਾ ਕਿ ਅੰਮ੍ਰਿਤਪਾਲ ਢੀਂਡਸਾ ਨਾਂ ਦੇ ਨੌਜਵਾਨ ‘ਤੇ ਅੱਗਜ਼ਨੀ, ਹਥਿਆਰ ਨਾਲ ਹਮਲਾ ਕਰਨ, ਧਮਕੀਆਂ ਦੇਣ ਅਤੇ ਖਤਰਨਾਕ ਮਕਸਦ ਲਈ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਜਾਣਕਾਰੀ ਮੁਤਾਬਕ ਢੀਂਡਸਾ ਨੂੰ ਸ਼ੁੱਕਰਵਾਰ ਦੀ ਪੇਸ਼ੀ ਤੱਕ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।
