ਵਾਟਰਲੂ ਖੇਤਰੀ ਪੁਲਿਸ ਕਿਚਨਰ-ਵਾਟਰਲੂ ਦੇ ਬਿਲਕੁਲ ਬਾਹਰ, ਵਿਲਮੋਟ ਟਾਊਨਸ਼ਿਪ ਤੋਂ ਲੈਂਬਰਗਿਨੀ ਦੇ ਚੋਰੀ ਹੋਣ ਤੋਂ ਬਾਅਦ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਲੇ ਲੈਂਬਰਗਿਨੀ ਅਵੈਂਟਾਡੋਰ ਨੂੰ ਆਨਲਾਈਨ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਨੂੰ ਲੈ ਕੇ ਮੰਗਲਵਾਰ ਨੂੰ ਦੁਪਹਿਰ 2 ਵਜੇ ਤੋਂ ਪਹਿਲਾਂ, ਸੇਂਟ ਐਗਥਾ ਦੇ ਨੋਟਰਾ ਡਾਮ ਡਰਾਈਵ ਅਤੇ ਅਰਬਸ ਰੋਡ ਖੇਤਰ ਵਿੱਚ ਇੱਕ ਪਾਰਕਿੰਗ ਵਿੱਚ ਇੱਕ ਸੰਭਾਵੀ ਖਰੀਦਦਾਰ ਨੂੰ ਮਿਲਣ ਲਈ ਸਹਿਮਤ ਹੋਏ ਸੀ। ਪੁਲਿਸ ਨੇ ਦੱਸਿਆ ਕਿ ਸ਼ੱਕੀ ਚਿੱਟੇ ਰੰਗ ਦੀ ਮਰਸੀਡੀਜ਼ ਮਾਏਬਾਕ ਵਿੱਚ ਗੱਡੀ ਦੇ ਅੰਦਰ ਹੋਰ ਲੋਕਾਂ ਦੇ ਨਾਲ ਪਾਰਕਿੰਗ ਵਿੱਚ ਪਹੁੰਚਿਆ। ਸ਼ੱਕੀ ਨੇ ਲੈਂਬਰਗਿਨੀ ਨੂੰ ਟੈਸਟ ਡਰਾਈਵ ਲਈ ਲਿਜਾਣ ਲਈ ਕਿਹਾ ਅਤੇ ਉਸ ਨੂੰ ਗੱਡੀ ਦੇ ਅੰਦਰ ਮੌਜੂਦ ਚਾਬੀਆਂ ਨਾਲ ਉਸ ਦੌਰਾਨ ਬੈਠਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਸ਼ੱਕੀ ਫਿਰ ਦਰਵਾਜ਼ਾ ਬੰਦ ਕਰਕੇ ਵਾਟਰਲੂ ਵੱਲ ਚਲਾ ਗਿਆ ਅਤੇ ਉਸ ਦੇ ਪਿੱਛੇ ਤੋਂ ਮਰਸਡੀਜ਼ ਵੀ ਲੈਂਬਰਗਿਨੀ ਦੇ ਪਿੱਛੇ-ਪਿੱਛੇ ਚੱਲੀ ਗਈ। ਅਤੇ ਹੁਣ ਇਸ ਸਮੇਂ ਪੁਲਿਸ ਕਿਸੇ ਵੀ ਵਿਅਕਤੀ ਨੂੰ ਜਿਸ ਕੋਲ ਇਦਾਂ ਦੀ ਲੈਂਬਰਗਿਨੀ ਬਾਰੇ ਕੋਈ ਵੀ ਜਾਣਕਾਰੀ ਹੈ ਉਨ੍ਹਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ।
