RCMP ਰਾਸ਼ਟਰੀ ਪੱਧਰ ‘ਤੇ Body Cameras ਦਾ rollout ਕਰੇਗੀ ਸ਼ੁਰੂ।RCMP ਅਗਲੇ ਹਫਤੇ ਤੋਂ ਆਪਣੇ ਅਫਸਰਾਂ ਨੂੰ ਪਹਿਨਣ ਲਈ body camera ਦੇਣਾ ਸ਼ੁਰੂ ਕਰ ਦੇਵੇਗਾ। ਜਿਸ ਨੂੰ ਲੈ ਕੇ ਉਨ੍ਹਾਂ ਦੀ ਯੋਜਨਾ ਹੈ ਕਿ ਅਗਲੇ ਸਾਲ ਇਸ ਸਮੇਂ ਤੱਕ ਕੈਨੇਡਾ ਭਰ ਦੇ ਲਗਭਗ ਸਾਰੇ ਅਫਸਰਾਂ ਨੇ ਇਹ ਬੋਡੀ ਕੈਮਰੇ ਪਾਏ ਹੋਣ।RCMP ਦੇ ਬੋਡੀ ਕੈਮਰਾ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੀ ਟੋਨੇਆ ਗੋਗੁਏਨ, ਨੇ ਸਮਝਾਇਆ ਕਿ ਬਾਡੀ ਕੈਮਰੇ ਪੁਲਿਸ ਦੇ ਕੰਮ ਨੂੰ ਲੋਕਾਂ ਲਈ ਵਧੇਰੇ ਖੁੱਲ੍ਹਾ ਅਤੇ ਸਪੱਸ਼ਟ ਬਣਾਉਂਦੇ ਹਨ।ਇਹ ਕੈਮਰੇ ਬਿਲਕੁਲ ਦਰਸਾਉਂਦੇ ਹਨ ਕਿ ਇੱਕ ਅਧਿਕਾਰੀ ਕੀ ਦੇਖਦਾ ਹੈ ਅਤੇ ਕੀ ਅਨੁਭਵ ਕਰਦਾ ਹੈ, ਉਸ ਨੇ ਕਿਹਾ ਕਿ ਇਹ ਕੈਮਰੇ ਖਾਸ ਤੌਰ ‘ਤੇ ਅਜਿਹੀਆਂ ਸਥਿਤੀਆਂ ਵਿੱਚ ਮਦਦ ਕਰਨਗੇ ਜੋ ਤੇਜ਼ ਜਾਂ ਤੀਬਰ ਹੁੰਦੀਆਂ ਹਨ।ਦੱਸਦਈਏ ਕਿ ਇਹ ਬੋਡੀ ਕੈਮਰਿਆਂ ਦਾ ਪ੍ਰੋਗਰਾਮ ਦੇਸ਼ ਭਰ ਵਿੱਚ 18 ਨਵੰਬਰ ਤੋਂ 10 ਫੀਸਦੀ RCMP ਟੁਕੜੀਆਂ ਵਿੱਚ ਰੋਲਆਊਟ ਕੀਤਾ ਜਾਵੇਗਾ। ਅਤੇ ਅਗਲੇ ਮਹੀਨੇ ਤੱਕ ਇਸ ਪ੍ਰੋਗਰਾਮ ਨਾਲ 86 ਹੋਰ ਟੁਕੜੀਆਂ ਦੀ ਜੁੜਣ ਦੀ ਉਮੀਦ ਹੈ।