29 ਜਨਵਰੀ 2024: ਅਗਲੀ ਖਬਰ ਕੈਲਗਰੀ ਤੋਂ ਹੈ ਜਿਥੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਅਤੇ ਜਾਣਕਾਰੀ ਮੁਤਾਬਕ ਸਟ੍ਰੈਥਮੋਰ ਨੇੜੇ ਇੱਕ ਕੈਂਪਗ੍ਰਾਉਂਡ ਚ ਹੋਈ ਇਸ ਘਟਨਾ ਵਿੱਚ ਇੱਕ 26 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਲੰਘੇ ਸ਼ਨੀਵਾਰ ਨੂੰ ਅੱਧੀ ਰਾਤ ਦੇ ਕਰੀਬ, ਸਟ੍ਰੈਥਮੋਰ ਆਰਸੀਐਮਪੀ ਨੇ ਰੇਂਜ ਰੋਡ 284 ਅਤੇ ਹਾਈਵੇਅ 1 ‘ਤੇ ਸਥਿਤ ਮਾਉਂਟੇਨ ਵਿਊ ਕੈਂਪਗ੍ਰਾਉਂਡ ‘ਤੇ ਗੋਲੀਬਾਰੀ ਦੀ ਚੇਤਾਵਨੀ ਦਿੰਦੇ ਹੋਏ ਇੱਕ 911 ਕਾਲ ਦਾ ਜਵਾਬ ਦਿੱਤਾ। ਜਿਸ ਤੋਂ ਬਾਅਦ ਜਾਂਚਕਰਤਾ ਮੌਕੇ ‘ਤੇ ਪਹੁੰਚੇ ਅਤੇ ਗੋਲੀ ਨਾਲ ਜ਼ਖਮੀ ਹੋਏ ਇੱਕ ਨੌਜਵਾਨ ਨੂੰ ਲੱਭਿਆ। ਜਿਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਇਸ ਹਫ਼ਤੇ ਇੱਕ ਪੋਸਟਮਾਰਟਮ ਕਰਵਾਇਆ ਜਾਵੇਗਾ, ਅਤੇ ਮੇਜਰ ਕ੍ਰਾਈਮ ਯੂਨਿਟ ਵਲੋ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ Strathmore RCMP ਨਾਲ ਜਾਂ ਤੁਹਾਡੀ ਸਥਾਨਕ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।