ਕਿਊਬਿਕ ਦੇ ਪ੍ਰੀਮੀਅਰ ਫ੍ਰੈਂਸਵਾ ਲੀਗੌ ਸੋਮਵਾਰ ਨੂੰ ਕਿਊਬੇਕ ਸਿਟੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇਮੀਗ੍ਰੇਸ਼ਨ ਉੱਤੇ ਪ੍ਰੋਵਿੰਸ ਦੇ ਅਧਿਕਾਰ ਖੇਤਰ ਅਤੇ ਇਸ ਵਿੱਚ ਸੁਆਗਤ ਕਰਨ ਦੀ ਸਮਰੱਥਾ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਮੁੱਦੇ ‘ਤੇ ਚਰਚਾ ਕਰਨ ਲਈ ਮੁਲਾਕਾਤ ਕਰਨਗੇ। ਇਹ ਮੀਟਿੰਗ ਇਸ ਹਫਤੇ ਲੀਗੌ ਦੁਆਰਾ ਕਿਊਬੇਕ ਵਿੱਚ 5 ਲੱਖ 60,000 ਅਸਥਾਈ ਪ੍ਰਵਾਸੀਆਂ ਅਤੇ ਸ਼ਰਣ ਮੰਗਣ ਵਾਲਿਆਂ ਦੀ ਮੌਜੂਦਗੀ ਨੂੰ ਬੇਘਰਿਆਂ ਨਾਲ ਨਜਿੱਠਣ ਅਤੇ ਸਿਹਤ ਅਤੇ ਸਿੱਖਿਆ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰੋਵਿੰਸ ਦੀ ਯੋਗਤਾ ਨਾਲ ਜੋੜਨ ਤੋਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ 15 ਮਾਰਚ ਨੂੰ ਦੋਵਾਂ ਵਿਚਕਾਰ ਹੋਈ ਮੀਟਿੰਗ ਵਿੱਚ ਟਰੂਡੋ ਨੇ ਲੀਗੌ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਕਿ ਕਿਊਬੇਕ ਨੂੰ ਇਮੀਗ੍ਰੇਸ਼ਨ ਬਾਰੇ ਪੂਰਾ ਅਧਿਕਾਰ ਖੇਤਰ ਦਿੱਤਾ ਜਾਵੇ।
