ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਐਤਵਾਰ ਨੂੰ ਯਾਨੀ ਕਿ 25 ਫਰਵਰੀ ਨੂੰ ਉਨ੍ਹਾਂ ਨੇ ਸਭ ਤੋਂ ਪਹਿਲਾਂ ਬੇਟ ਦਵਾਰਕਾ ਵਿਖੇ ਭਗਵਾਨ ਦਵਾਰਕਾਧੀਸ਼ ਦੀ ਪੂਜਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਓਖਾ ਤੋਂ ਬੇਟ ਦਵਾਰਕਾ ਨੂੰ ਜੋੜਨ ਵਾਲੇ ਸੁਦਰਸ਼ਨ ਸੇਤੂ ਦਾ ਉਦਘਾਟਨ ਕੀਤਾ। ਹੁਣ ਲੋਕਾਂ ਨੂੰ ਓਖਾ (ਦਵਾਰਕਾ) ਤੋਂ ਬੇਟ ਦਵਾਰਕਾ ਜਾਣ ਲਈ ਕਿਸ਼ਤੀਆਂ ‘ਤੇ ਨਿਰਭਰ ਨਹੀਂ ਹੋਣਾ ਪਵੇਗਾ। ਇਸ ਪੁਲ ਨੂੰ ਬਣਾਉਣ ‘ਤੇ 978 ਕਰੋੜ ਰੁਪਏ ਦੀ ਲਾਗਤ ਆਈ ਹੈ।ਜਿਸ ਦੇ ਵਿਚਕਾਰ ਵਿੱਚ 900 ਮੀਟਰ ਲੰਬੀ ਕੇਬਲ-ਸਟੈੱਡ ਸਪੈਨ ਅਤੇ ਪੁਲ ਤੱਕ ਪਹੁੰਚਣ ਲਈ 2.45 ਕਿਲੋਮੀਟਰ ਲੰਬੀ ਸੜਕ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚਾਰ ਮਾਰਗੀ 27.20 ਮੀਟਰ ਚੌੜੇ ਪੁਲ ਦੇ ਦੋਵੇਂ ਪਾਸੇ 2.50 ਮੀਟਰ ਚੌੜੇ ਫੁੱਟਪਾਥ ਹਨ। ਇਸ ਪੁਲ ਨੂੰ ਪਹਿਲਾਂ ‘ਸਿਗਨੇਚਰ ਬ੍ਰਿਜ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਇਸ ਦਾ ਨਾਂ ਬਦਲ ਕੇ ‘ਸੁਦਰਸ਼ਨ ਸੇਤੂ’ ਕਰ ਦਿੱਤਾ ਗਿਆ ਹੈ।