ਓਟਵਾ ਪੁਲਿਸ ਨੇ ਸਾਇਰਵਿਲ ਅਪਾਰਟਮੈਂਟ ਬਿਲਡਿੰਗ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ ਦੇ ਖਿਲਾਫ ਦੋਸ਼ਾਂ ਨੂੰ ਫਰਸਟ-ਡਿਗਰੀ ਕਤਲ ਤੱਕ ਅੱਪਗ੍ਰੇਡ ਕਰ ਦਿੱਤਾ ਹੈ। ਪੁਲਿਸ ਨੇ ਪਹਿਲਾਂ ਦੱਸਿਆ ਸੀ ਕਿ ਇਮਾਰਤ ਓਵਰਬਰੁੱਕ ਖੇਤਰ ਵਿੱਚ ਸੀ। ਦੱਸਦਈਏ ਕਿ ਇਸ ਮਾਮਲੇ ਵਿੱਚ ਪੀੜਤਾਂ ਵਿੱਚੋਂ ਇੱਕ, ਤਿੰਨ ਸਾਲਾ ਕਰੀਮਾ ਮੁਸਤਫਾ ਦੀ ਸ਼ਨੀਵਾਰ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਓਟਾਵਾ ਦੇ 42 ਸਾਲਾ ਸਈਦ ਮੁਹੰਮਦ ‘ਤੇ ਫਸਟ ਡਿਗਰੀ ਕਤਲ, ਮਨੁੱਖੀ ਜੀਵਨ ਦੀ ਅਣਦੇਖੀ, ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋ ਮਾਮਲਿਆਂ, ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋ ਦੋਸ਼ ਹਨ। ਉਸ ਨੂੰ 15 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਮਿਲੀ ਜਾਣਕਾਰੀ ਅਨੁਸਾਰ 2 ਮਈ ਨੂੰ ਸਵੇਰੇ 6:05 ਵਜੇ ਡੋਨਾਲਡ ਸਟਰੀਟ ਦੇ 1200 ਬਲਾਕ ਵਿੱਚ ਅੱਗ ਲੱਗਣ ਕਾਰਨ ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ। ਜਿਥੇ ਫਾਇਰਫਾਈਟਰਜ਼ ਨੇ ਤੀਜੀ ਮੰਜ਼ਿਲ ਦੇ ਇੱਕ ਅਪਾਰਟਮੈਂਟ ਵਿੱਚੋਂ ਇੱਕ ਬਾਲਗ ਅਤੇ ਦੋ ਬੱਚਿਆਂ ਨੂੰ ਬਚਾਇਆ ਅਤੇ ਛੇ ਹੋਰਾਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ ਅਤੇ ਪੰਜ ਹੋਰਾਂ ਨੂੰ ਧੂੰਏਂ ਦੇ ਸਾਹ ਲੈਣ ਸਮੇਤ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਰਿਪੋਰਟ ਮੁਤਾਬਕ ਅੱਗ ‘ਤੇ ਸਵੇਰੇ 7 ਵਜੇ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ ਸੀ।
