ਓਟਵਾ ਦਾ ਟਰਾਂਜ਼ਿਟ ਅਤੇ ਡਾਊਨਟਾਊਨ ਪੁਨਰ ਸੁਰਜੀਤ ਕਰਨਾ ਏਜੰਡੇ ‘ਤੇ ਹੈ ਜਿਸ ਨੂੰ ਲੈ ਕੇ ਮੇਅਰ ਮਾਰਕ ਸਟਕਲਿਫ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸਟਕਲਿਫ ਨੇ ਕਿਹਾ, “ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮੇਅਰ ਨਾਲ ਮੁਲਾਕਾਤ ਲਈ ਓਟਵਾ ਸਿਟੀ ਹਾਲ ਆਏ ਹਨ। ਉਥੇ ਹੀ ਟਰੂਡੋ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼ਹਿਰਾਂ ਨਾਲ ਚੰਗੇ ਸਬੰਧ ਉਨ੍ਹਾਂ ਦੀ ਸਰਕਾਰ ਲਈ ਬੁਨਿਆਦੀ ਹਨ। ਜਾਣਕਾਰੀ ਮੁਤਾਬਕ ਮੀਟਿੰਗ ਇਸ ਹਫ਼ਤੇ ਫੈਡਰਲ ਬਜਟ ਦੇ ਉਦਘਾਟਨ ਤੋਂ ਬਾਅਦ ਵੀ ਹੋਵੇਗੀ। ਦੱਸਦਈਏ ਕਿ ਲਿਬਰਲਾਂ ਨੇ ਕੈਨੇਡਾ ਭਰ ਵਿੱਚ ਨਵੇਂ ਆਏ ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਵਿੱਚ ਮਦਦ ਲਈ $1.1 ਬਿਲੀਅਨ ਡਾਲਰ ਰੱਖੇ ਹਨ। ਇਸ ਦੌਰਾਨ ਸਟਕਲਿਫ ਨੇ ਓਟਵਾ ਵਿੱਚ ਪਨਾਹ ਮੰਗਣ ਵਾਲਿਆਂ ਲਈ ਇੱਕ ਸੁਆਗਤ ਕੇਂਦਰ ਲਈ ਫੰਡਿੰਗ ਦੀ ਲੋੜ ‘ਤੇ ਜ਼ੋਰ ਦਿੱਤਾ ਜਿਸ ਨੂੰ ਲੈ ਕੇ ਉਸ ਦਾ ਕਹਿਣਾ ਹੈ ਕਿ ਸ਼ਹਿਰ ਆਪਣੇ ਆਸਰਾ-ਘਰਾਂ ਵਿੱਚ ਸ਼ਰਨਾਰਥੀਆਂ ਦੀ ਇੱਕ ਵੱਡੀ ਫੀਸਦੀ ਨੂੰ ਦੇਖਦਾ ਹੈ। ਰਿਪੋਰਟ ਮੁਤਾਬਕ ਕਮਿਊਨਿਟੀ ਸਰਵਿਸਿਜ਼ ਕਮੇਟੀ ਅਗਲੇ ਹਫ਼ਤੇ ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਪ੍ਰਸਤਾਵ ‘ਤੇ ਚਰਚਾ ਕਰੇਗੀ – ਨਵੇਂ ਆਉਣ ਵਾਲੇ ਰਿਸੈਪਸ਼ਨ ਸੈਂਟਰ ਲਈ $31.6 ਮਿਲੀਅਨ ਡਾਲਰ ਦੀ ਮੰਗ ਵੀ ਕਰੇਗੀ।