BTV BROADCASTING

Ontario ਚ’ ਇਸ ਗਲਤੀ ਕਾਰਣ 1.6K ਵਿਦਿਆਰਥੀਆਂ ਨੂੰ ਕੀਤਾ ਗਿਆ Suspend

Ontario ਚ’ ਇਸ ਗਲਤੀ ਕਾਰਣ 1.6K ਵਿਦਿਆਰਥੀਆਂ ਨੂੰ ਕੀਤਾ ਗਿਆ Suspend

ਓਂਟਾਰੀਓ ਦੇ ਵਾਟਰਲੂ ਖੇਤਰ ਵਿੱਚ 1,624 ਪ੍ਰਾਇਮਰੀ ਸਕੂਲ ਵਿਦਿਆਰਥੀਆਂ ਨੂੰ ਟੀਕਾਕਰਨ ਨਾ ਕਰਾਉਣ ਕਾਰਨ ਸਸਪੈਂਡ ਕਰ ਦਿੱਤਾ ਗਿਆ

ਓਂਟਾਰੀਓ ਦੇ ਵਾਟਰਲੂ ਖੇਤਰ ਵਿੱਚ 1,624 ਪ੍ਰਾਇਮਰੀ ਸਕੂਲੀ ਵਿਦਿਆਰਥੀਆਂ ਨੂੰ ਟੀਕਾਕਰਨ ਨਾ ਕਰਾਉਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਖਸਰਾ ਦੇ ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਲਈ Immunization of School Pupils Act ਅਧੀਨ ਕੀਤੀ ਗਈ ਹੈ। ਓਂਟਾਰੀਓ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਕੀਰਨ ਮੂਰ ਨੇ ਚੇਤਾਵਨੀ ਦਿੱਤੀ ਹੈ ਕਿ ਖਸਰੇ ਦੇ ਮਾਮਲੇ ਗਰਮੀਆਂ ਤੱਕ ਜਾਰੀ ਰਹਿ ਸਕਦੇ ਹਨ।

ਇਮਿਊਨਾਇਜ਼ੇਸ਼ਨ ਐਕਟ ਅਨੁਸਾਰ, ਸਾਰੇ ਵਿਦਿਆਰਥੀਆਂ ਨੂੰ ਟੈਟਨਸ, ਪੋਲੀਓ, ਖਸਰਾ, ਮੰਪਸ, ਰੂਬੇਲਾ ਦੇ ਟੀਕੇ ਲਗਵਾਉਣਾ ਲਾਜ਼ਮੀ ਹੈ। 2010 ਜਾਂ ਬਾਅਦ ਜਨਮੇ ਬੱਚਿਆਂ ਲਈ ਚਿਕਨ ਪਾਕਸ ਦਾ ਟੀਕਾ ਵੀ ਲਾਜ਼ਮੀ ਕੀਤਾ ਗਿਆ ਹੈ। ਪਬਲਿਕ ਹੈਲਥ ਅਧਿਕਾਰੀਆਂ ਕੋਲ ਇਹ ਅਧਿਕਾਰ ਹੈ ਕਿ ਜੇਕਰ ਮਾਪੇ ਟੀਕਾਕਰਨ ਰਿਕਾਰਡ ਜਾਂ ਫਾਰਮ ਜਮ੍ਹਾਂ ਨਹੀਂ ਕਰਵਾਉਂਦੇ, ਤਾਂ ਵਿਦਿਆਰਥੀਆਂ ਨੂੰ ਸਕੂਲ ਤੋਂ ਸਸਪੈਂਡ ਕੀਤਾ ਜਾ ਸਕਦਾ ਹੈ।

ਓਂਟਾਰੀਓ ਵਿੱਚ ਖਸਰੇ ਦੇ 572 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 42 ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚਿਆਂ ਨੇ ਟੀਕੇ ਨਹੀਂ ਲਗਵਾਏ ਸਨ। ਇਹ ਵਾਇਰਸ ਇੰਨਾ ਖਤਰਨਾਕ ਹੈ ਕਿ ਇੱਕ ਸੰਕ੍ਰਮਿਤ ਵਿਅਕਤੀ ਤੋਂ 16 ਹੋਰ ਲੋਕਾਂ ਵਿੱਚ ਫੈਲ ਸਕਦਾ ਹੈ। ਖਸਰੇ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਖਾਂਸੀ, ਨੱਕ ਵਗਣਾ ਅਤੇ ਸਰੀਰ ‘ਤੇ ਲਾਲ ਦਾਣੇ ਸ਼ਾਮਲ ਹਨ।

Related Articles

Leave a Reply