ਕੈਲਗਰੀ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 4 ਐਵੇਨਿਊ ਫਲਾਈਓਵਰ ਅਤੇ ਰੇਕੰਸੀਲੀਏਸ਼ਨ ਬ੍ਰਿਜ ਵੀਰਵਾਰ ਸਵੇਰੇ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇੱਕ ਵਿਅਕਤੀ ਪੁਲ ਦੇ ਉੱਪਰੋਂ ਹੇਠਾਂ ਆਉਣ ਤੋਂ ਇਨਕਾਰ ਕਰ ਰਿਹਾ ਹੈ। ਇੰਸਪੈਕਟਰ ਰੌਬ ਪੈਟਰਸਨ ਦਾ ਕਹਿਣਾ ਹੈ ਕਿ ਉਸ ਪੁਲ ਦੇ ਸਿਖਰ ‘ਤੇ ਇੱਕ ਪਰੇਸ਼ਾਨ ਵਿਅਕਤੀ ਮੌਜੂਦ ਹੈ ਜੋ ਹੇਠਾਂ ਨਹੀਂ ਆ ਰਿਹਾ। ਉਨ੍ਹਾਂ ਨੇ ਦੱਸਿਆ ਕਿ “ਅਸਲ ਵਿੱਚ ਅਸੀਂ ਬੀਤੀ ਰਾਤ ਲਗਭਗ 10:30 ਵਜੇ ਤੋਂ ਇਸ ਨਾਲ ਨਜਿੱਠ ਰਹੇ ਹਾਂ। ਇਸ ਲਈ, ਅਸੀਂ ਅਜੇ ਵੀ ਇਸ ਘਟਨਾ ਨਾਲ ਨਜਿੱਠ ਰਹੇ ਹਾਂ। ਰੌਬ ਪੈਟਰਸਨ ਨੇ ਜਾਣਕਾਰੀ ਦਿੱਤੀ ਕਿ ਸੰਕਟ ਦੇ ਵਾਰਤਾਕਾਰਾਂ ਅਤੇ ਇੱਕ ਕਮਾਂਡ ਟੀਮ ਵੀ ਇਥੇ ਮੌਜੂਦ ਹੈ ਤਾਂ ਜੋ ਉਸ ਵਿਅਕਤੀ ਨੂੰ ਪੁਲ ਤੋਂ ਸੁਰੱਖਿਅਤ ਰੂਪ ਵਿੱਚ ਉਤਾਰਿਆ ਜਾ ਸਕੇ। ਅਤੇ ਜਦੋਂ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲਦਾ ਉਦੋਂ ਤੱਕ ਪੁੱਲ ਨੂੰ ਬੰਦ ਕੀਤਾ ਗਿਆ ਹੈ।