ਜਿਵੇਂ ਕਿ ਜੈਸਪਰ ਨੈਸ਼ਨਲ ਪਾਰਕ ਲਈ ਇਵੈਕੁਏਸ਼ਨ ਦੇ ਆਦੇਸ਼ ਜਾਰੀ ਹਨ, ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪਾਰਕ ਦੇ ਕੁਝ ਢਾਂਚੇ ਅੱਗ ਨਾਲ ਨੁਕਸਾਨੇ ਗਏ ਹਨ, ਪਰ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਢਾਂਚੇ ਕੀ ਹਨ। ਅਧਿਕਾਰੀਆਂ ਨੇ ਕਿਹਾ ਕਿ ਇਮਾਰਤਾਂ ਆਈਸਫੀਲਡ ਪਾਰਕਵੇਅ ਦੇ ਨਾਲ ਹਨ ਅਤੇ ਇਸ ਵਿੱਚ ਬਿਜਲੀ ਦੇ ਖੰਭੇ, ਕੈਂਪਗ੍ਰਾਉਂਡ, ਦਿਨ ਦੀ ਵਰਤੋਂ ਕਰਨ ਵਾਲੇ ਖੇਤਰ, ਪਿਕਨਿਕ ਸਾਈਟਾਂ ਜਾਂ ਵਾਸ਼ਰੂਮ ਸ਼ਾਮਲ ਹੋ ਸਕਦੇ ਹਨ। ਅਧਿਕਾਰੀਆਂ ਮੁਤਾਬਕ ਅੱਗ ਅਜੇ ਟਾਉਨ ਤੱਕ ਨਹੀਂ ਪਹੁੰਚੀ ਹੈ ਜਿਸ ਕਰਕੇ ਟਾਉਨ ਦੇ ਕਿਸੇ ਵੀ ਢਾਂਚੇ ਨੂੰ ਅੱਗ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਮੁਤਾਬਕ ਜੈਸਪਰ ਦੇ ਦੱਖਣ ਵੱਲ ਅੱਗ ਹੁਣ ਟਾਉਨ ਤੋਂ ਸਿਰਫ ਪੰਜ ਕਿਲੋਮੀਟਰ ਦੀ ਦੂਰੀ ਤੇ ਹੈ। ਜਿਥੇ ਸੋਮਵਾਰ ਨੂੰ ਇਹ ਵਾਈਲਡਫਾਇਰ ਟਾਉਨ ਤੋਂ ਸਿਰਫ 12 ਕਿਲੋਮੀਟਰ ਦੀ ਦੂਰੀ ਤੇ ਸੀ। ਅਤੇ ਟਾਉਨ ਦੇ ਉੱਤਰ ਵੱਲ ਅੱਗ ਹੁਣ ਟਾਉਨਸਾਈਟ ਤੋਂ ਅੱਠ ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ।
