ਇਲੀਨੋਏ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਥੇ 100 ਫੁੱਟ ਤੱਕ ਡੁੰਘਾ ਕਹੇ ਜਾਣ ਵਾਲਾ ਸਿੰਕਹੋਲ ਫੁੱਟਬਾਲ ਪਿੱਚ ਦੇ ਵਿਚਕਾਰ ਇਕਦਮ ਹੋ ਗਿਆ ਅਤੇ ਇੱਕ ਲਾਈਟ ਵਾਲੇ ਖੰਭੇ ਨੂੰ ਵੀ ਨਿਗਲ ਗਿਆ। ਸਥਾਨਕ ਰਿਪੋਰਟਾਂ ਦੇ ਅਨੁਸਾਰ, ਇਹ ਵੱਡਾ ਖੱਡਾ, ਅਲਟਨ, ਇਲੀਨੋਏ ਵਿੱਚ ਗੋਰਡਨ ਮੋਰ ਪਾਰਕ ਦੇ ਸੇਂਟਰ ਵਿੱਚ ਹੋਇਆ। ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਐਲਟਨ ਸਿਟੀ ਹਾਲ ਵਲੋਂ ਫੇਸਬੁੱਕ ਤੇ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਖੇਡਾਂ ਅਤੇ ਸਮਾਗਮਾਂ ਨੂੰ ਅਗਲੇ ਦਿਨ ਲਈ ਰੱਦ ਕਰ ਦਿੱਤਾ ਗਿਆ ਹੈ। ਜਦੋਂ ਕੀ ਇਸ ਸਿੰਕਹੋਲ ਨੂੰ ਲੈ ਕੇ ਜਾਂਚ ਜਾਰੀ ਹੈ। ਐਲਟਨ ਦੇ ਮੇਅਰ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਮੈਦਾਨ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸਥਾਨਕ ਮੀਡੀਆ ਮੁਤਾਬਕ, ਜਿਥੇ ਇਹ ਘਟਨਾ ਵਾਪਰੀ ਉਥੇ ਨਿਊ ਫਰੰਟੀਅਰ ਮੈਟੀਰੀਅਲ ਵਲੋਂ ਮਾਈਨ ਚਲਾਈ ਜਾਂਦੀ ਹੈ, ਜਿਸ ਕਰਕੇ ਇਹ ਘਟਨਾ ਵਾਪਰੀ। ਢਹਿ ਜਾਣ ਤੋਂ ਬਾਅਦ ਇੱਕ ਬਿਆਨ ਵਿੱਚ, ਮਾਈਨਿੰਗ ਕੰਪਨੀ ਨਿਊ ਫਰੰਟੀਅਰ ਮਟੀਰੀਅਲ ਨੇ ਪੁਸ਼ਟੀ ਕੀਤੀ ਕਿ “ਐਲਟਨ ਵਿੱਚ ਭੂਮੀਗਤ ਮਾਈਨ, ਆਈਐਲ ਨੇ ਇੱਕ ਸਤਹ ਘਟਣ ਦਾ ਅਨੁਭਵ ਕੀਤਾ ਅਤੇ ਗੋਰਡਨ ਮੂਰ ਸਿਟੀ ਪਾਰਕ ਵਿੱਚ ਇੱਕ ਸਿੰਕ ਹੋਲ ਹੋ ਗਿਆ। ਖੁਸ਼ਕਿਸਮਤੀ ਨਾਲ, ਜਦੋਂ ਸਿੰਕਹੋਲ ਹੋਇਆ ਤਾਂ ਕੋਈ ਵੀ ਮੈਦਾਨ ਵਿੱਚ ਨਹੀਂ ਸੀ, ਅਤੇ ਇਸ ਘਟਨਾ ਵਿੱਚ ਕੋਈ ਵੀ ਮਾਈਨ ਵਰਕਰ ਜ਼ਖਮੀ ਨਹੀਂ ਹੋਇਆ।