ਗ੍ਰੀਸ same-sex marriage ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਪਹਿਲਾ ਈਸਾਈ ਆਰਥੋਡਾਕਸ ਬਹੁਗਿਣਤੀ ਵਾਲਾ ਦੇਸ਼ ਬਣ ਗਿਆ ਹੈ।ਵੀਰਵਾਰ ਨੂੰ ਸੰਸਦ ‘ਚ 176ਵੋਟਾਂ ਦੀ ਜਿੱਤ ਤੋਂ ਬਾਅਦ ਸਮਲਿੰਗੀ ਜੋੜਿਆਂ ਨੂੰ ਵੀ ਹੁਣ ਕਾਨੂੰਨੀ ਤੌਰ ‘ਤੇ ਬੱਚੇ ਗੋਦ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ।ਗ੍ਰੀਕ ਦੇ ਪ੍ਰਧਾਨ ਮੰਤਰੀ ਕਿਰੀਆਕੋਸ ਮਿਟਸੋਟਾਕਿਸ ਨੇ ਕਿਹਾ ਕਿ ਨਵਾਂ ਕਾਨੂੰਨ “ਨਿਡਰਤਾ ਨਾਲ ਇੱਕ ਗੰਭੀਰ ਅਸਮਾਨਤਾ ਨੂੰ ਖ਼ਤਮ ਕਰੇਗਾ”। ਬੀਬੀਸੀ ਦੀ ਰਿਪੋਰਟ ਮੁਤਾਬਕ ਇਸ ਫੈਸਲਾ ਤੋਂ ਬਾਅਦ ਯੂਨਾਨੀ ਆਰਥੋਡਾਕਸ ਚਰਚ ਦੀ ਅਗਵਾਈ ਵਿੱਚ ਸਖ਼ਤ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਫੈਸਲੇ ਨੇ ਯੂਨਾਨ ਨੂੰ ਵੰਡ ਦਿੱਤਾ ਹੈ। ਉਥੇ ਹੀ ਇਸ ਫੈਸਲੇ ਦੇ ਸਮਰਥਕਾਂ ਵਲੋਂ ਏਥਨਜ਼ ਚ ਇਸ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਰੈਲੀ ਵੀ ਕੀਤੀ ਗਈ। ਰਾਜਧਾਨੀ ਦੇ ਸਿੰਟਾਗਮਾ ਸਕੁਏਅਰ ਵਿੱਚ ਕਈਆਂ ਨੇ ਬੈਨਰ, ਕ੍ਰਾਸ ਫੜੇ, ਪ੍ਰਾਰਥਨਾਵਾਂ ਪੜ੍ਹੀਆਂ ਅਤੇ ਬਾਈਬਲ ਦੇ ਹਵਾਲੇ ਦਿੱਤੇ। ਇਸ ਦੌਰਾਨ ਗ੍ਰੀਕ ਆਰਥੋਡਾਕਸ ਚਰਚ ਦੇ ਮੁਖੀ, ਆਰਚਬਿਸ਼ਪ ਈਅਰੇਨੋਮੋਸ ਨੇ ਕਿਹਾ ਕਿ ਇਹ ਫੈਸਲਾ “ਦੇਸ਼ ਦੀ ਸਮਾਜਿਕ ਏਕਤਾ ਨੂੰ ਭ੍ਰਿਸ਼ਟ” ਕਰੇਗਾ। ਰਿਪੋਰਟ ਮੁਤਾਬਕ ਇਸ ਬਿੱਲ ਨੂੰ 300 ਮੈਂਬਰੀ ਸੰਸਦ ਵਿੱਚੋਂ ਪਾਸ ਕਰਨ ਲਈ ਸਧਾਰਨ ਬਹੁਮਤ ਦੀ ਲੋੜ ਸੀ।ਮਿਸਟਰ ਮਿਟਸੋਟਾਕਿਸ ਨੇ ਬਿੱਲ ਦਾ ਸਮਰਥਨ ਕੀਤਾ ਪਰ ਇਸ ਨੂੰ ਲਾਈਨ ‘ਤੇ ਲਿਆਉਣ ਲਈ ਵਿਰੋਧੀ ਪਾਰਟੀਆਂ ਦੇ ਸਮਰਥਨ ਦੀ ਲੋੜ ਸੀ, ਜਿਸ ਦਾcentre-right ਗਵਰਨਿੰਗ ਪਾਰਟੀ ਦੇ ਦਰਜਨਾਂ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ।