Elante Mall ਵਿਖੇ ਅੱਜ ਇਕ ਖਿਡੌਣਾ ਰੇਲ ਗੱਡੀ ਤੋਂ ਡਿੱਗਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਰਿਸ਼ਤੇਦਾਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੈਂ ਬਲਾਚੌਰ ਦਾ ਰਹਿਣ ਵਾਲਾ ਹਾਂ ਅਤੇ ਇਹ ਮੇਰੀ ਮਾਸੀ ਦਾ ਲੜਕਾ ਸੀ ਅਤੇ ਉਹ ਮੇਰੇ ਕੋਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਆਇਆ ਹੋਇਆ ਸੀ। ਇਸ ਲਈ ਮੈਂ ਅੱਜ ਬੱਚਿਆਂ ਨੂੰ ਸੈਰ ਲਈ ਲੈ ਗਿਆ। ਬੱਚਿਆਂ ਨੇ ਜਿੱਦ ਕੀਤੀ ਕੇ ਖਿਡੌਣਾ ਟ੍ਰੇਨ ‘ਚ ਬੈਠਣਾ ਹੈ, ਜਿਸ ਤੋਂ ਬਾਅਦ ਅਸੀਂ ਉਸ ਨੂੰ ਬਿਠਾ ਦਿੱਤਾ। ਅਤੇ ਸਾਡਾ ਇੱਕ ਹੋਰ ਬੱਚਾ ਉਸਦੇ ਨਾਲ ਬੈਠਾ ਸੀ। ਪਹਿਲਾਂ ਉਨ੍ਹਾਂ ਨੇ ਦੋ ਰਾਉਂਡ ਲਏ ਅਤੇ ਕੋਈ ਪਰੇਸ਼ਾਨੀ ਨਹੀਂ ਹੋਈ, ਜਦੋਂ ਤੀਸਰਾ ਰਾਊਂਡ ਲਿਆ ਗਿਆ ਤਾਂ ਅਚਾਨਕ ਪਿੱਛਲੇ ਪਾਸੇ ਵਾਲਾ ਡੱਬਾ ਪਲਟ ਗਿਆ, ਜਿਸ ਕਾਰਨ ਬੱਚਾ ਹੇਠਾਂ ਡਿੱਗ ਗਿਆ ਅਤੇ ਡੱਬਾ ਉਸ ‘ਤੇ ਪਲਟ ਗਿਆ। ਇਸ ਤੋਂ ਬਾਅਦ ਅਸੀਂ ਬੱਚੇ ਨੂੰ ਕਾਰ ‘ਚ ਬਿਠਾ ਕੇ ਲੈ ਗਏ ਕਿਉਂਕਿ ਉੱਥੇ ਕੋਈ ਫਸਟ ਏਡ ਦੀ ਲੋੜ ਨਹੀਂ ਸੀ ਅਤੇ ਨਾ ਹੀ ਕੋਈ ਐਂਬੂਲੈਂਸ ਸਾਡੇ ਤੱਕ ਪਹੁੰਚੀ।
