ਕੇਂਦਰੀ ਐਡਮਿੰਟਨ ਵਿੱਚ ਐਤਵਾਰ ਰਾਤ ਨੂੰ ਇੱਕ ਹਾਦਸੇ ਤੋਂ ਬਾਅਦ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ 113 ਸਟ੍ਰੀਟ ਤੋਂ 120 ਸਟਰੀਟ ‘ਤੇ ਉੱਤਰ ਵੱਲ ਜਾ ਰਹੀ ਇੱਕ SUV ਦੇ ਡਰਾਈਵਰ ਨੇ ਰਾਤ 11:50 ਵਜੇ ਦੇ ਕਰੀਬ ਉਨ੍ਹਾਂ ਨੂੰ ਟੱਕਰ ਮਾਰਨ ਤੋਂ ਪਹਿਲਾਂ ਇੱਕ ਆਦਮੀ ਅਤੇ ਇੱਕ ਔਰਤ ਨੂੰ ਸੜਕ ‘ਤੇ ਪੈਦਲ ਜਾਂਦੇ ਨਹੀਂ ਦੇਖਿਆ। ਇਸ ਹਾਦਸੇ ਵਿੱਚ 47 ਸਾਲਾ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਉਥੇ ਹੀ 30 ਸਾਲਾ ਔਰਤ ਜਿਸ ਦੇ ਨਾਲ ਉਹ ਵਿਅਕਤੀ ਜਾ ਰਿਹਾ ਸੀ, ਪੈਦਲ ਹੀ ਘਟਨਾ ਸਥਾਨ ਤੋਂ ਚਲੀ ਗਈ ਅਤੇ ਨੇੜੇ ਦੀ ਇੱਕ ਕੌਫੀ ਸ਼ਾਪ ‘ਤੇ ਮਿਲੀ। ਜਿਸ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਨਸ਼ੀਲੇ ਪਦਾਰਥਾਂ ਅਤੇ ਅਲਕੋਹਲ ਦੇ ਸੇਵਨ ਨੂੰ ਹਾਦਸੇ ਦਾ ਕਾਰਕ ਨਹੀਂ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਜਿਸ ਨੇ ਕਰੈਸ਼ ਦੇਖਿਆ ਜਾਂ ਵੀਡੀਓ ਹੈ, ਉਨ੍ਹਾਂ ਨੂੰ ਐਡਮਿੰਟਨ ਪੁਲਿਸ ਸਰਵਿਸ ਨਾਲ ਜਾਂ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
