BTV BROADCASTING

DEPORT THEM ALL” ਸਾਈਨਾਂ ਨਾਲ ਕੀਤਾ ਜਾ ਰਿਹਾ ਨਫਰਤ ਭਰਾ ਪ੍ਰਦਰਸ਼ਨ

DEPORT THEM ALL” ਸਾਈਨਾਂ ਨਾਲ ਕੀਤਾ ਜਾ ਰਿਹਾ ਨਫਰਤ ਭਰਾ ਪ੍ਰਦਰਸ਼ਨ

ਐਡਮੰਟਨ ਦੇ NW ਖੇਤਰ ਵਿੱਚ ਪੁਲਿਸ ਤਿੰਨ ਵਿਅਕਤੀਆਂ ਦੀ ਜਾਂਚ ਕਰ ਰਹੀ ਹੈ। ਇਹ ਤਿੰਨ ਵਿਅਕਤੀ 25 ਜਨਵਰੀ, ਸ਼ਨੀਵਾਰ ਦੇ ਦਿਨ ਸੜਕ ਦੇ ਕਿਨਾਰੇ “DEPORT THEM ALL” ਅਤੇ “WHITE LIVES MATTER” ਵਾਲੇ ਸਾਈਨਜ਼ ਅਤੇ ਪੋਸਟਰ ਲੈਕੇ ਖੜੇ ਸਨ। ਇਹ ਤਸਵੀਰਾਂ ਸੇਨਟ ਐਲਬਰਟ ਦੀ ਮੇਅਰ ਕੈਥੀ ਹੇਰਣ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀਆਂ। ਇਹਨਾਂ ਮਰਦਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੇ ਮੂੰਹ ਢੱਕੇ ਹੋਏ ਸਨ।

ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ, ਤਾਂ ਉਹ ਸੇਨਟ ਐਲਬਰਟ ਸੈਂਟਰ ਦੇ ਨੇੜੇ ਪਹੁੰਚੀ। ਇਸ ਦੌਰਾਨ ਪੁਲਿਸ ਨੇ ਕਿਸੇ ਵੀ ਗ੍ਰਿਫ਼ਤਾਰੀ ਨਹੀਂ ਕੀਤੀ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਸੜਕ ‘ਤੇ ਰੁਕਾਵਟ ਨਾ ਪੈਦਾ ਕਰਨ ਦੀ ਚੇਤਾਵਨੀ ਦਿੱਤੀ, ਜਿਸ ਦੇ ਬਾਅਦ ਉਹ ਉਸ ਜਗ੍ਹਾ ਤੋਂ ਚਲੇ ਗਏ।

ਹੁਣ ਸੇਨਟ ਐਲਬਰਟ RCMP ਅਤੇ ਅਲਬਰਟਾ RCMP ਦਾ ਹੈਟ ਕਰਾਈਮਜ਼ ਕੋਆਰਡਿਨੇਟਰ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਹਰ ਵਿਅਕਤੀ ਸੁਰੱਖਿਅਤ ਮਹਿਸੂਸ ਕਰੇ ਅਤੇ ਉਨ੍ਹਾਂ ਨੂੰ ਸਮਾਨਤਾ ਅਤੇ ਇਜ਼ਤ ਮਿਲਣੀ ਚਾਹੀਦੀ ਹੈ। ਅਸੀਂ ਐਸੀ ਕਾਰਵਾਈਆਂ ਨੂੰ ਬਹੁਤ ਗੰਭੀਰਤਾ ਨਾਲ ਜਾਂਚਦੇ ਹਾਂ ਜੋ ਕਿਸੇ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ।”

ਸੇਨਟ ਐਲਬਰਟ ਦੀ ਮੇਅਰ ਕੈਥੀ ਹੇਰਣ ਨੇ ਆਪਣੇ ਫੇਸਬੁੱਕ ਪੋਸਟ ਵਿੱਚ ਲਿਖਿਆ, “ਇਹ ਮੈਨੂੰ ਹੈਰਾਨ ਕਰ ਰਿਹਾ ਹੈ ਅਤੇ ਹੁਣ ਇਹ ਉਹ ਸੇਨਟ ਐਲਬਰਟ ਨਹੀਂ ਹੈ ਜਿਸਨੂੰ ਮੈਂ ਜਾਣਦੀ ਹਾਂ।” ਸੇਨਟ ਐਲਬਰਟ RCMP ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਕੋਈ ਤਸਵੀਰ ਜਾਂ ਵੀਡੀਓ ਹੋਵੇ, ਤਾਂ ਉਹ 780-458-7700 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ।

Related Articles

Leave a Reply