ਕੈਨੇਡੀਅਨ ਫੌਜ ਦਾ ਕਹਿਣਾ ਹੈ ਕਿ ਸਵਿਟਜ਼ਰਲੈਂਡ ‘ਚ ਛੁੱਟੀ ‘ਤੇ ਹੁੰਦੇ ਹੋਏ ਸਨੋਅਸਲਾਈਡ ‘ਚ ਫਸ ਜਾਣ ਕਾਰਨ ਇਕ ਫੌਜੀ ਦੀ ਮੌਤ ਹੋ ਗਈ ਹੈ। ਆਰਮਡ ਫੋਰਸਿਜ਼ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਸ਼ੌਨ ਥੋਮਸ 1 ਅਪ੍ਰੈਲ ਨੂੰ ਸਲਾਈਡ ਵਿੱਚ ਲਾਪਤਾ ਹੋ ਗਏ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰਿਜ਼ੋਰਟ ਦੇ ਉੱਪਰ ਅਤੇ ਮਸ਼ਹੂਰ ਮੈਟਰਹੋਰਨ ਚੋਟੀ ਦੇ ਹੇਠਾਂ ਰਿਫਲਬਰਗ ਦੇ ਇੱਕ ਆਫ-ਪਿਸਟ ਖੇਤਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਫੌਜ ਦਾ ਕਹਿਣਾ ਹੈ ਕਿ ਥਾਮਸ 2018 ਵਿੱਚ ਆਰਮਡ ਫੋਰਸਿਜ਼ ਵਿੱਚ ਸ਼ਾਮਲ ਹੋਇਆ ਸੀ ਅਤੇ ਉਸਨੂੰ ਕੈਨੇਡੀਅਨ ਸਿਖਲਾਈ ਸਹਾਇਤਾ ਟੀਮ ਦੇ ਹਿੱਸੇ ਵਜੋਂ ਪਿਛਲੇ ਨਵੰਬਰ ਵਿੱਚ ਜਾਰਡਨ ਵਿੱਚ ਤਾਇਨਾਤ ਕੀਤਾ ਗਿਆ ਸੀ। ਅਤੇ ਉਸ ਦਾ ਅਗਲੇ ਮਹੀਨੇ ਘਰ ਪਰਤਣਾ ਤੈਅ ਸੀ। ਰਿਪੋਰਟ ਮੁਤਾਬਕ ਸਨੋਅਸਲਾਈਡ ਦੇ ਸਮੇਂ ਕੋਈ ਹੋਰ ਕੈਨੇਡੀਅਨ ਆਰਮਡ ਫੋਰਸਿਜ਼ ਦੇ ਮੈਂਬਰ ਖੇਤਰ ਵਿੱਚ ਨਹੀਂ ਸਨ।
