ਕੈਲਗਰੀ ਸ਼ਹਿਰ ਦੇ ਨੋਰਥਈਸਟ ਵਿੱਚ ਸਵੇਰ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਜਾਨਲੇਵਾ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੂੰ ਘਟਨਾ ਵਾਲੀ ਥਾਂ ਤੇ ਸਵੇਰੇ 7 ਵਜੇ, 64 ਐਵੇਨਿਊ ਅਤੇ ਹੰਟਿੰਗਟਨ ਹਿੱਲਜ਼ ਅਤੇ ਥੌਰਨਕਲਿਫ ਦੇ ਵਿਚਕਾਰ ਸੈਂਟਰ ਸਟ੍ਰੀਟ ‘ਤੇ ਬੁਲਾਇਆ ਗਿਆ ਸੀ। ਪੁਲਿਸ ਦੇ ਮੁਤਾਬਕ, ਇੱਕ ਵਿਅਕਤੀ ਨੂੰ ਗੋਲੀ ਲੱਗਣ ਦੇ ਜ਼ਖ਼ਮਾਂ ਨਾਲ ਮੌਕੇ ਤੇ ਪਾਇਆ ਗਿਆ ਅਤੇ ਜਿਸ ਤੋਂ ਬਾਅਦ ਉਸਨੂੰ ਸਥਿਰ ਪਰ ਜਾਨਲੇਵਾ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮੌਕੇ ‘ਤੇ ਉਨ੍ਹਾਂ ਨੂੰ ਅਜੇ ਵੀ ਨਹੀਂ ਪਤਾ ਚੱਲ ਸਕਿਆ ਕਿ ਇਹ ਘਟਨਾ ਟਾਰਗੇਟੇਡ ਸੀ ਜਾਂ ਨਹੀਂ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਸੰਭਾਵਿਤ ਵਾਹਨ ਦੀ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਚ ਅਜੇ ਤੱਕ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ ਹੈ ਅਤੇ ਕੋਈ ਹੋਰ ਸੱਟਾਂ ਦੀ ਰਿਪੋਰਟ ਵੀ ਨਹੀਂ ਮਿਲੀ ਹੈ। ਜਿਥੇ ਗੋਲੀਬਾਰੀ ਦੀ ਘਟਨਾ ਵਾਪਰੀ ਉਹ ਸਥਾਨ ਸੇਂਟ ਹੇਲੀਨਾ ਸਕੂਲ, ਸਰ ਜੌਹਨ ਏ ਮੈਕਡੋਨਲਡ ਅਤੇ ਜੌਨ ਡੀਫੇਨਬੇਕਰ ਹਾਈ ਸਕੂਲ ਦੇ ਨੇੜੇ ਹੈ ਪਰ ਇਸ ਘਟਨਾ ਨਾਲ ਕਲਾਸਾਂ ਪ੍ਰਭਾਵਿਤ ਨਹੀਂ ਹੋਈਆਂ ਹਨ। ਜਿਵੇਂ ਕੀ ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਕਈ ਇਲਾਕਿਆਂ ਨੂੰ ਜਾਂਚ ਦੇ ਚਲਦੇ ਬੰਦ ਵੀ ਕੀਤਾ ਗਿਆ ਹੈ।