ਮੈਨੀਟੋਬਾ ਐਨਡੀਪੀ ਦੇ ਸੰਸਦ ਮੈਂਬਰ ਡੈਨੀਅਲ ਬਲੇਕੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਅੰਤਰ-ਸਰਕਾਰੀ ਮਾਮਲਿਆਂ ਬਾਰੇ ਮੈਨੀਟੋਬਾ ਪ੍ਰੀਮੀਅਰ ਵਾਬ ਕਿਨਿਊ ਦੇ ਸੀਨੀਅਰ ਸਲਾਹਕਾਰ ਬਣਨ ਲਈ ਅਸਤੀਫਾ ਦੇ ਰਹੇ ਹਨ। ਦੱਸਦਈਏ ਕਿ 31 ਮਾਰਚ ਤੱਕ ਆਪਣੀ ਸੀਟ ਖਾਲੀ ਕਰਨ ਦਾ ਐਨਡੀਪੀ ਆਗੂ ਡੈਨੀਅਲ ਬਲੇਕੀ ਦਾ ਇਹ ਫੈਸਲਾ ਫੈਡਰਲ ਰਾਜਨੀਤੀ ਵਿੱਚ ਕਰੀਬ ਇੱਕ ਦਹਾਕਾ ਬਿਤਾਉਣ ਤੋਂ ਬਾਅਦ ਆਇਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬਲੇਕੀ ਲਿਬਰਲ-ਐਨਡੀਪੀ ਸਪਲਾਈ-ਅਤੇ-ਵਿਸ਼ਵਾਸ ਸੌਦੇ ਨੂੰ ਸੰਭਾਲਣ ਵਾਲੇ ਪਾਰਟੀ ਦੇ ਪ੍ਰਮੁੱਖ ਸੰਸਦ ਮੈਂਬਰਾਂ ਵਿੱਚੋਂ ਇੱਕ ਸੀ।
