ਕਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਦੇ ਜਾਂਚਕਰਤਾਵਾਂ ਨੇ ਗੈਟਿਨੋ ਪੁਲਿਸ ਦੇ ਨਾਲ ਮਿਲ ਕੇ ਗੈਟੀਨੋ, ਕਿਊਬੇਕ ਦੇ ਇੱਕ ਨਿਵਾਸ ਤੋਂ ਲਗਭਗ 100 ਹਥਿਆਰ ਜ਼ਬਤ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਨਵੰਬਰ 2023 ਵਿੱਚ ਸ਼ੁਰੂ ਹੋਈ ਸੀ ਜਦੋਂ CBSA ਨੇ ਟੋਰਾਂਟੋ ਪੀਅਰਸਨ ਏਅਰਪੋਰਟ ਉੱਤੇ ਇੱਕ ਕੋਰੀਅਰ ਪੈਕੇਜ ਵਿੱਚ ਇੱਕ ਸਾਈਲੈਂਸਰ ਨੂੰ ਜ਼ਬਤ ਕੀਤਾ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੈਕੇਜ ਦੀ ਡਿਲਵਰੀ ਵਾਲੀ ਥਾਂ ਨੂੰ ਟਰੇਸ ਕੀਤਾ ਜੋ ਕਿ ਇੱਕ ਗੈਟਿਨੋ ਨਿਵਾਸੀ ਦੇ ਘਰ ਦਾ ਪਤਾ ਸੀ ਜਿਸ ਤੋਂ ਪਹਿਲਾਂ ਪਾਬੰਦੀਸ਼ੁੱਦਾ ਹਥਿਆਰ ਜ਼ਬਤ ਕੀਤੇ ਗਏ ਸੀ। ਪੁਲਿਸ ਨੇ ਇਸ ਮਾਮਲੇ ਚ ਇੱਕ 62 ਸਾਲਾ ਗੈਟਿਨੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਅਜੇ ਤੱਕ ਉਸ ਨੂੰ ਚਾਰਜ ਨਹੀਂ ਕੀਤਾ ਗਿਆ ਹੈ। ਜਾਂਚ ਪੂਰੀ ਹੋਣ ਤੱਕ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਜਦੋਂ ਕਿ ਇਸ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਕੈਨੇਡਾ ਦੀ ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਨੂੰ ਵਿਅਕਤੀ ਦੇ ਖਿਲਾਫ ਦੋਸ਼ਾਂ ਦੀ ਸਿਫ਼ਾਰਸ਼ ਕੀਤੀ ਜਾਵੇਗੀ।
