ਗੁਰਦਾਸਪੁਰ : ਕਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ।ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ 21 ਪੁੱਤਰੀ ਬਲਵਿੰਦਰ ਸਿੰਘ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜਾਈ ਕਰਨ ਗਈ ਸੀ।ਉਨਾਂ ਨੇ ਦੱਸਿਆ ਕਿ ਛੁਟੀਆਂ ਖਤਮ ਹੋਣ ਤੋਂ ਬਾਅਦ ਆਪਣੀਆਂ 5 ਹੋਰਨਾਂ ਸਮੇਤ ਕੰਮ ਤੇ ਜਾ ਰਹੀ ਸੀ ਕਿ ,ਜਿਸ ਗੱਡੀ ਤੇ ਸਵਾਰ ਸਨ ਉਹ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਟਕਰਾ ਗਈ।ਜਿਸ ਕਾਰਨ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਲੜਕੀਆਂ ਦੀ ਮੋਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਸ ਮੰਦਭਾਗੀ ਘਟਨਾ ਦਾ ਜਦ ਹੀ ਪਤਾ ਲੱਗ ਤਾਂ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ ।
