ਪੁਲਿਸ ਨੇ ਕਿਹਾ ਕਿ ਮਿਲਵੌਕੀ ਵਿੱਚ ਵੀਰਵਾਰ ਤੜਕੇ ਇੱਕ 9 ਸਾਲ ਦੇ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਰਿਪੋਰਟ ਮੁਤਾਬਕ ਹਾਲ ਹੀ ਦੇ ਹਫ਼ਤਿਆਂ ਵਿੱਚ ਸ਼ਹਿਰ ਵਿੱਚ ਗੋਲੀਬਾਰੀ ਦਾ ਇਹ ਚੌਥਾ ਨੌਜਵਾਨ ਸ਼ਿਕਾਰ ਬਣ ਗਿਆ। ਮੁਹਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਅੱਧੀ ਰਾਤ ਤੋਂ ਬਾਅਦ ਹੋਈ ਗੋਲੀਬਾਰੀ ਤੋਂ ਬਾਅਦ ਬੱਚੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਕੈਪਟਨ ਵਾਰੇਨ ਐਲਨ ਜੂਨੀਅਰ ਨੇ ਇੱਕ ਈਮੇਲ ਵਿੱਚ ਕਿਹਾ ਕਿ ਪੁਲਿਸ “ਅਣਜਾਣ ਸ਼ੱਕੀਆਂ” ਦੀ ਭਾਲ ਕਰ ਰਹੀ ਹੈ। ਦੱਸਦਈਏ ਕੇ ਇਸ ਤੋਂ ਪਹਿਲਾਂ ਮਿਲਵੌਕੀ ਵਿੱਚ 31 ਮਈ ਨੂੰ ਇੱਕ 10 ਸਾਲ ਦੀ ਬੱਚੀ ਦਾ ਕਤਲ ਉਦੋਂ ਕੀਤਾ ਗਿਆ ਜਦੋਂ ਉਹ ਆਪਣੇ ਬੈੱਡ ਤੇ ਸੁੱਤੀ ਪਈ ਸੀ। ਅਤੇ ਕੁਝ ਹਫ਼ਤੇ ਪਹਿਲਾਂ ਹੀ, ਦੋ ਟੀਨਏਜਰਸ ਨੂੰ ਇੱਕ ਹੋਰ ਨੌਜਵਾਨ ਦੁਆਰਾ ਮਾਰਿਆ ਗਿਆ ਸੀ।
