ਹਾਲ ਹੀ ‘ਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋਈ ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੀਤਲ ਅੰਗੁਰਾਲ ਗ੍ਰਿਫਤਾਰੀ ਦੇ ਡਰੋਂ ਹਾਈਕੋਰਟ ਪਹੁੰਚੀ ਹੈ ਅਤੇ ਜ਼ਮਾਨਤ ਦੀ ਮੰਗ ਕੀਤੀ ਹੈ। ਸ਼ੀਤਲ ਦਾ ਕਹਿਣਾ ਹੈ ਕਿ ਜਦੋਂ ਤੋਂ ਉਹ ਭਾਜਪਾ ‘ਚ ਸ਼ਾਮਲ ਹੋਈ ਹੈ, ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਅਤੇ ਉਸ ਨੂੰ ਕਿਸੇ ਵੀ ਝੂਠੇ ਕੇਸ ‘ਚ ਫਸਾ ਕੇ ਗ੍ਰਿਫਤਾਰ ਕਰ ਸਕਦੀ ਹੈ। ਪੰਜਾਬ ਸਰਕਾਰ ਦੇ ਡਰ ਕਾਰਨ ਸ਼ੀਤਲ ਅੰਗੁਰਾਲ ਨੇ ਹਾਈਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਹੈ ਤਾਂ ਜੋ ਪੁਲਿਸ ਦੇ ਹੱਥ ਉਸਦੀ ਕਮਰ ਤੱਕ ਨਾ ਪਹੁੰਚ ਸਕਣ।
ਗ੍ਰਿਫਤਾਰੀ ਦੇ ਡਰੋਂ ਸ਼ੀਤਲ ਅੰਗੁਰਾਲ ਪਹੁੰਚੇ ਹਾਈਕੋਰਟ
Related Articles
World News Bulletin (23 FEB 2026)
- February 23, 2026
World News Bulletin(19 FEB 2026)
- February 19, 2026
