Skip to main content

BTV BROADCASTING

ਵੱਡੀ ਖ਼ਬਰ : 5 ਦਿਨਾਂ ਦੇ ਅੰਦਰ AAP ਵੱਲੋਂ ਬਾਕੀ ਦੇ ਬਚੇ 5 ਉਮੀਦਵਾਰਾਂ ਦਾ ਕੀਤਾ ਜਾਵੇਗਾ ਐਲਾਨ

ਵੱਡੀ ਖ਼ਬਰ : 5 ਦਿਨਾਂ ਦੇ ਅੰਦਰ AAP ਵੱਲੋਂ ਬਾਕੀ ਦੇ ਬਚੇ 5 ਉਮੀਦਵਾਰਾਂ ਦਾ ਕੀਤਾ ਜਾਵੇਗਾ ਐਲਾਨ

21 ਮਾਰਚ 2024: ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਹਰ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ। ਇਸਦੇ ਮੱਦੇਨਜ਼ਰ CM ਮਾਨ ਦੇ ਵੱਲੋਂ X ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ 5 ਦਿਨਾਂ ਦੇ ਅੰਦਰ-ਅੰਦਰ ਆਮ ਆਦਮੀ ਪਾਰਟੀ ਵੱਲੋਂ ਬਾਕੀ ਦੇ ਬਚੇ 5 ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਹੁਣ ਤੱਕ ਆਪ ਦੇ ਵੱਲੋਂ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਵਿੱਚੋ 5 ਪੰਜਾਬ ਦੇ ਹਨ।

CM ਮਾਨ ਨੇ ਟਵੀਟ ਕਰ ਲਿਖਿਆ-ਅਗਲੇ ਪੰਜ ਦਿਨਾਂ ਚ ਆਮ ਆਦਮੀ ਪਾਰਟੀ ਵੱਲੋਂ ਬਾਕੀ ਪੰਜ ਲੋਕ ਸਭਾ ਦੀਆਂ ਟਿਕਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ..

Related Articles

Leave a Reply