Skip to main content

BTV BROADCASTING

ਵਿਆਹ ਕਰਾਉਣ ਦੇ ਚੱਕਰਾਂ ‘ਚ ਜੀਜੇ ਨੇ ਸਾਲੀ ਦਾ ਕੀਤਾ ਕਤਲ

ਵਿਆਹ ਕਰਾਉਣ ਦੇ ਚੱਕਰਾਂ ‘ਚ ਜੀਜੇ ਨੇ ਸਾਲੀ ਦਾ ਕੀਤਾ ਕਤਲ

11 ਮਾਰਚ 2024: ਮੋਗਾ ਜ਼ਿਲ੍ਹਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਹਿੰਮਤਪੁਰਾ ਵਿੱਚ ਜੀਜੇ ਨੇ ਸਾਲੀ ਦਾ ਕਤਲ ਕਰ ਦਿੱਤਾ | ਮਾਮਲਾ ਇਹ ਸੀ ਜੀ ਜੀਜਾ ਆਪਣੀ ਸਾਲੀ ਦੇ ਨਾਲ ਕਰਵਾਉਣਾ ਚਾਹੁੰਦਾ ਸੀ| ਜਦੋ ਸਾਲੀ ਨੇ ਵਿਆਹ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਜੀਜੇ ਦੇ ਵਲੋਂ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ| ਮੁਲਜ਼ਮ ਦਾ ਨਾਮ ਹਰਦੀਪ ਸਿੰਘ ਹੈ ਜਿਸਦਾ ਵਿਆਹ 2014 ਦੇ ਵਿਚ ਹੋਇਆ ਸੀ| ਮੁਲਜ਼ਮ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਲੜਕੀ ਸਰਨਜੀਤ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ| ਪਰਿਵਾਰ ਦੇ ਵਲੋਂ ਉਸਦਾ ਅੰਤਿਮ ਸਸਕਾਰ ਕੀਤਾ ਗਿਆ | ਇਸ ਦਾ ਸੱਚ ਸਾਹਮਣੇ ਆਇਆ 8 ਮਾਰਚ ਨੂੰ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ।

Related Articles

Leave a Reply