Skip to main content

BTV BROADCASTING

ਵਿਦੇਸ਼ ਤੋਂ ਦੁਖਦਾਈ ਖਬਰ, ਮਾਪਿਆਂ ਨਾਲ ਪੰਜਾਬ ਪਰਤ ਰਹੇ ਕੈਨੇਡੀਅਨ ਨੌਜਵਾਨ ਦੀ ਮੌਤ

ਵਿਦੇਸ਼ ਤੋਂ ਦੁਖਦਾਈ ਖਬਰ, ਮਾਪਿਆਂ ਨਾਲ ਪੰਜਾਬ ਪਰਤ ਰਹੇ ਕੈਨੇਡੀਅਨ ਨੌਜਵਾਨ ਦੀ ਮੌਤ

9 ਮਾਰਚ 2024: ਇੱਥੋਂ ਦੇ ਇੱਕ ਨੌਜਵਾਨ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਤੋਂ ਰਾਏਕੋਟ ਜਾ ਰਿਹਾ ਸੀ। ਮ੍ਰਿਤਕ ਨੌਜਵਾਨ ਸੁਪਿੰਦਰ ਸਿੰਘ ਗਰੇਵਾਲ ਦੇ ਮਾਮੇ ਦੇ ਲੜਕੇ ਬਲਰਾਜ ਸਿੰਘ ਅਨੁਸਾਰ ਸੁਪਿੰਦਰ ਸਿੰਘ ਗਰੇਵਾਲ ਪੁੱਤਰ ਮੱਖਣ ਸਿੰਘ ਗਰੇਵਾਲ ਬੀਤੀ 6 ਮਾਰਚ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਤੋਂ ਰਾਏਕੋਟ ਆਉਣ ਲਈ ਆਪਣੇ ਮਾਤਾ-ਪਿਤਾ ਨਾਲ ਜਹਾਜ਼ ਵਿੱਚ ਸਵਾਰ ਹੋਇਆ ਸੀ।

ਇਸੇ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸੁਪਿੰਦਰ ਦੀ ਤਬੀਅਤ ਵਿਗੜ ਗਈ ਅਤੇ ਜਹਾਜ਼ ਦੇ ਸਟਾਫ਼ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸੁਪਿੰਦਰ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦੇਈਏ ਕਿ ਸੁਪਿੰਦਰ ਦੀ ਪਤਨੀ ਅਤੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਹੀਂ ਕੀਤੇ ਗਏ, ਜਿਸ ਕਾਰਨ ਲਾਸ਼ ਨੂੰ ਕੈਨੇਡਾ ਵਾਪਸ ਭੇਜਣਾ ਪਿਆ ਅਤੇ ਮਾਪਿਆਂ ਨੂੰ ਨਮ ਅੱਖਾਂ ਨਾਲ ਪੰਜਾਬ ਆਉਣਾ ਪਿਆ। ਮ੍ਰਿਤਕ ਸੁਪਿੰਦਰ ਦੀ ਉਮਰ ਕਰੀਬ 48 ਸਾਲ ਸੀ। 7 ਘੰਟੇ ਦੇ ਸਫ਼ਰ ਤੋਂ ਬਾਅਦ ਜਹਾਜ਼ ‘ਤੇ ਉਸ ਦੀ ਸਿਹਤ ਵਿਗੜ ਗਈ। ਹੁਣ ਮ੍ਰਿਤਕ ਦੇ ਮਾਤਾ-ਪਿਤਾ 11 ਮਾਰਚ ਨੂੰ ਕੈਨੇਡਾ ਪਰਤਣਗੇ ਅਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Related Articles

Leave a Reply