Skip to main content

BTV BROADCASTING

ਕੈਨੇਡਾ ‘ਚ ਵਾਪਰਿਆ ਵੱਡਾ ਹਾਦਸਾ, ਪੰਜ ਜੀਆ ਦੀ ਹੋਈ ਮੌਤ

ਕੈਨੇਡਾ ‘ਚ ਵਾਪਰਿਆ ਵੱਡਾ ਹਾਦਸਾ, ਪੰਜ ਜੀਆ ਦੀ ਹੋਈ ਮੌਤ

8 ਮਾਰਚ 2024: ਕੈਨੇਡਾ ਦੇ ਓਂਟਾਰੀਓ ਦੇ ਸ਼ਹਿਰ ਨੈਸ਼ਿਵਲੇ ਵਿੱਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ| ਜਿੱਥੇ ਇਕੋ ਹੀ ਪਰਿਵਾਰ ਦੇ ਪੰਜ ਜੀਅ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ| ਹਾਦਸਾ ਇਹਨਾਂ ਭਿਆਨਕ ਸੀ ਕਿ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਜਹਾਜ਼ ਦਾ ਇੰਜਣ ਬੰਦ ਹੋਣ ਕਾਰਨ ਵਾਪਰਿਆ।

ਹਾਦਸੇ ਵਿਚ ਜਾਨ ਗੁਵਾਉਣ ਵਾਲਾ ਪਰਿਵਾਰ ਕਿੰਗ ਸ਼ਹਿਰ ਦੇ ਰਹਿਣ ਵਾਲੇ ਸੀ। ਮ੍ਰਿਤਕਾਂ ਦੀ ਪਛਾਣ ਵਿਕਟਰ (43), ਉਸ ਦੀ ਪਤਨੀ ਰੀਮਾ (39) ਤੇ ਤਿੰਨ ਬੱਚਿਆਂ ਡੇਵਿਡ (12), ਐਡਮ (10) ਤੇ ਐਮਾ (7) ਵਜੋਂ ਹੋਈ ਹੈ। ਮੇਅਰ ਸਟੀਵ ਪਿਲਗਰਿਨੀ ਨੇ ਪਰਿਵਾਰ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੀ ਕਿ ਜਹਾਜ਼ ਨੂੰ ਵਿਕਟਰ ਚਲਾ ਰਿਹਾ ਸੀ। ਜਹਾਜ਼ ਬਰੈਂਪਟਨ ਫਲਾਇੰਗ ਕਲੱਬ ਤੋਂ ਕਿਰਾਏ ਉਤੇ ਲਿਆਂਦਾ ਗਿਆ ਸੀ ਤੇ ਇੰਜਣ ਬੰਦ ਹੋਣ ਮੌਕੇ 2500 ਫੁੱਟ ਦੀ ਉਚਾਈ ’ਤੇ ਉਡਾਣ ਭਰ ਰਿਹਾ ਸੀ।

Related Articles

Leave a Reply