Skip to main content

BTV BROADCASTING

ਕੰਗਨਾ ਰਣੌਤ ਨੇ ਅੰਬਾਨੀਆਂ ਦੇ ਵਿਆਹ ‘ਚ ਠੁਮਕੇ ਮਾਰਨ ਵਾਲੇ ਸਿਤਾਰਿਆਂ ਤੇ ਕੱਸਿਆ ਤੰਜ਼

ਕੰਗਨਾ ਰਣੌਤ ਨੇ ਅੰਬਾਨੀਆਂ ਦੇ ਵਿਆਹ ‘ਚ ਠੁਮਕੇ ਮਾਰਨ ਵਾਲੇ ਸਿਤਾਰਿਆਂ ਤੇ ਕੱਸਿਆ ਤੰਜ਼

6 ਮਾਰਚ 2024: ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਭਾਰਤ ਦੀ ਆਵਾਜ਼ ਲਤਾ ਮੰਗੇਸ਼ਕਰ ਦਾ ਇੱਕ ਇੰਟਰਵਿਊ ਸਾਂਝਾ ਕਰਦੇ ਹੋਏ ਕੰਗਨਾ ਨੇ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਦੱਸਿਆ ਕਿ ਕਿਵੇਂ ਕਰੋੜਾਂ ਰੁਪਏ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਵੀ ਵਿਆਹ ਵਿੱਚ ਪਰਫਾਰਮ ਨਹੀਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਤੁਲਨਾ ਲਤਾ ਮੰਗੇਸ਼ਕਰ ਨਾਲ ਵੀ ਕੀਤੀ। ਕੰਗਨਾ ਨੇ ਇੰਟਰਵਿਊ ਦਾ ਉਹ ਹਿੱਸਾ ਸਾਂਝਾ ਕੀਤਾ ਹੈ ਜਿਸ ਵਿੱਚ ਲਤਾ ਮੰਗੇਸ਼ਕਰ ਨੇ ਕਿਹਾ ਸੀ – “ਤੁਸੀਂ ਮੈਨੂੰ 5 ਮਿਲੀਅਨ ਡਾਲਰ ਵੀ ਦੇ ਦਿਓ, ਮੈਂ ਨਹੀਂ ਆਵਾਂਗੀ।”

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ Pre -wedding ਫੰਕਸ਼ਨ ‘ਚ ਸਾਰਾ ਬਾਲੀਵੁੱਡ ਨੱਚਿਆ ਹੈ। ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ , ਸਲਮਾਨ ਖਾਨ ਤੱਕ ਲਗਭਗ ਹਰੇਕ ਵੱਡੇ ਸਿਤਾਰੇ ਨੂੰ ਦੇਖਿਆ ਗਿਆ ਹੈ । ਪਰ ਇਸ Pre -wedding ਪਾਰਟੀ ‘ਚ ਕੰਗਨਾ ਰਣੌਤ ਨਜ਼ਰ ਨਹੀਂ ਆਈ। ਇਸ ਦੇ ਨਾਲ ਹੀ ਹੁਣ ਕੰਗਨਾ ਰਣੌਤ ਨੇ ਅੰਬਾਨੀ ਦੀ ਪਾਰਟੀ ‘ਚ ਡਾਂਸ ਕਰ ਰਹੇ ਹਰੇਕ ਸਿਤਾਰਿਆਂ ‘ਤੇ ਤਨਜ਼ ਕਸਿਆ ਹੈ।

Related Articles

Leave a Reply