ਕੈਨੇਡਾ ਦੀ ਸਰਕਾਰ ਨੇ ਆਟੋ ਚੋਰੀ ਦੇ ਹਾਲ ਹੀ ਚ ਹੋਏ ਵਾਧੇ ਨੂੰ ਵੇਖਦੇ ਹੋਏ ਇਸ ਮਾਮਲੇ ਨਾਲ ਨਜਿੱਠਣ ਲਈ ਫੈਡਰਲ ਫੰਡਿਗ ਵਿਚੋਂ 15 ਮਿਲੀਅਨ ਡਾਲਰ ਫੰਡ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲਬਲੈਂਕ, ਟਰਾਂਸਪੋਰਟ ਮੰਤਰੀ ਪਾਬਲੋ ਰੌਡਰਿਗਜ਼ ਅਤੇ ਮਾਂਟਰੀਅਲ ਪੁਲਿਸ ਮੁਖੀ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ $9.1 ਮਿਲੀਅਨ ਡਾਲਰ ਸੂਬਾਈ, ਖੇਤਰੀ ਅਤੇ ਮਿਉਂਸਪਲ ਬਲਾਂ ਨੂੰ, $3.5 ਮਿਲੀਅਨ ਡਾਲਰ ਇੰਟਰਪੋਲ ਦੇ ਸਾਂਝੇ ਟਰਾਂਸਨੈਸ਼ਨਲ ਵਾਹਨ ਅਪਰਾਧ ਪ੍ਰੋਜੈਕਟ ਨਾਲ ਜਾਣਕਾਰੀ ਸਾਂਝੀ ਕਰਨ ਲਈ ਅਲਾਟ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਦਾ ਸਮਰਥਨ ਜਾਰੀ ਰੱਖਣ ਲਈ 2.4 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।
