ਇੰਜੀਨੀਅਰ। ਰਾਜੇਸ਼ ਕੁਮਾਰ ਵਧੀਕ ਨਿਗਰਾਨ ਇੰਜੀਨੀਅਰ ਸ਼ਹਿਰੀ ਮੰਡਲ ਕਪੂਰਥਲਾ ਨੇ ਦੱਸਿਆ ਕਿ 66 ਕੇ.ਵੀ. ਗਰਿੱਡ ਸਬ ਸਟੇਸ਼ਨ ਤਲਵੰਡੀ ਮਾਧੋ ਅਤੇ 66 ਕੇ.ਵੀ. ਸਬ ਸਟੇਸ਼ਨ ਸਿੱਧਵਾਂ ਦੂਨ ਨੂੰ ਬਿਜਲੀ ਸਪਲਾਈ ਟਾਵਰ ਲਾਈਨ ਦੇ ਜ਼ਰੂਰੀ ਨਿਰਮਾਣ ਕਾਰਜ ਨੂੰ ਪੂਰਾ ਕਰਨ ਲਈ, ਬਿਜਲੀ ਸਪਲਾਈ ਸ਼ੁੱਕਰਵਾਰ, 28 ਫਰਵਰੀ, ਮੰਗਲਵਾਰ, 4 ਮਾਰਚ ਅਤੇ ਵੀਰਵਾਰ, 6 ਮਾਰਚ ਨੂੰ ਬੰਦ ਰਹੇਗੀ।ਇਸ ਕਾਰਨ 66 ਕੇ.ਵੀ. ਤਲਵੰਡੀ ਮਾਧੋ ਅਤੇ 66 ਕੇ.ਵੀ. ਸਿੱਧਵਾਂ ਦੋਵਾਂ ਤੋਂ ਚੱਲ ਰਹੀਆਂ ਸਾਰੀਆਂ ਬਾਹਰੀ 11 ਕੇ.ਵੀ. ਫੀਡਰ ਬੰਦ ਰਹਿਣਗੇ। ਇਸ ਨਾਲ ਇਨ੍ਹਾਂ ਪਾਵਰ ਹਾਊਸਾਂ ਦੇ ਅਧੀਨ ਆਉਣ ਵਾਲੇ ਕੀਮਤੀ ਖਪਤਕਾਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਪਾਵਰ ਹਾਊਸਾਂ ਤੋਂ ਖੇਤੀਬਾੜੀ ਨਾਲ ਸਬੰਧਤ ਕਿਸਾਨਾਂ ਨੂੰ ਸਪਲਾਈ ਵਿਕਲਪਿਕ ਪ੍ਰਬੰਧਾਂ ਅਧੀਨ ਦਿੱਤੀ ਜਾਵੇਗੀ।
