ਉੱਤਰੀ ਕੈਨੇਡਾ ਦੀ ਮੁੱਖ ਏਅਰਲਾਈਨ ਕੈਨੇਡੀਅਨ ਨਾਰਥ ਨੂੰ ਵਿਨੀਪੈਗ ਸਥਿਤ ਕੰਪਨੀ ਐਕਸਚੇਂਜ ਇਨਕਮ ਕਾਰਪੋਰੇਸ਼ਨ (ਈਆਈਸੀ) ਨੇ 205 ਮਿਲੀਅਨ ਡਾਲਰ ਵਿੱਚ ਖਰੀਦਣ ਦਾ ਐਲਾਨ ਕੀਤਾ ਹੈ। ਇਸ ਡੀਲ ਨੂੰ ਅਜੇ ਰੈਗੂਲੇਟਰੀ ਮਨਜ਼ੂਰੀ ਦੀ ਲੋੜ ਹੈ। ਈਆਈਸੀ ਨੇ ਕਿਹਾ ਹੈ ਕਿ ਇਸ ਖਰੀਦਦਾਰੀ ਨਾਲ ਉੱਤਰੀ ਕਮਿਊਨਿਟੀਆਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।
ਇਹ ਏਅਰਲਾਈਨ ਐਡਮੰਟਨ ਅਤੇ ਓਟਾਵਾ ਤੋਂ ਚਲਦੀ ਹੈ ਅਤੇ ਇਹ ਨਾਰਥਵੈਸਟ ਟੈਰੀਟਰੀਜ਼ ਅਤੇ ਨੁਨਾਵੁਟ ਦੀਆਂ 24 ਕਮਿਊਨਿਟੀਆਂ ਨੂੰ ਪੈਸੇਂਜਰ ਅਤੇ ਕਾਰਗੋ ਸੇਵਾਵਾਂ ਦਿੰਦੀ ਹੈ। ਜੇਕਰ ਇਸ ਡੀਲ ਨੂੰ ਕੰਪੀਟੀਸ਼ਨ ਬਿਊਰੋ ਅਤੇ ਟ੍ਰਾਂਸਪੋਰਟ ਕੈਨੇਡਾ ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਸ ਸਾਲ ਦੇ ਅੰਤ ਤੱਕ ਇਹ ਡੀਲ ਪੂਰੀ ਹੋਣ ਦੀ ਉਮੀਦ ਹੈ।
ਈਆਈਸੀ ਦੀ ਪ੍ਰਧਾਨ ਪੀਟਰ ਨੇ ਇਹ ਵੀ ਕਿਹਾ ਕਿ ਈਆਈਸੀ ਦੇ ਦੋ ਪਾਇਲਟ ਸਕੂਲ ਹਨ, ਜੋ ਕੈਨੇਡੀਅਨ ਨਾਰਥ ਲਈ ਪਾਇਲਟਾਂ ਦੀ ਭਰਤੀ ਵਿੱਚ ਮਦਦਗਾਰ ਹੋ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਸ ਡੀਲ ਦਾ ਕਿਰਾਏ ਅਤੇ ਸ਼ੈਡਿਊਲ ‘ਤੇ ਕੀ ਪ੍ਰਭਾਵ ਪਵੇਗਾ, ਇਹ ਬਾਜ਼ਾਰ ਦੀ ਮੰਗ ‘ਤੇ ਨਿਰਭਰ ਕਰੇਗਾ।
