ਸਾਈਬੈਕਸ ਨੇ ਆਪਣੀਆਂ ਕੁਝ ਇਨਫੈਂਟ ਕਾਰ ਸੀਟਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ ਕਿਉਂਕਿ ਇਨ੍ਹਾਂ ਵਿੱਚ ਇੱਕ ਖਾਮੀ ਪਾਈ ਗਈ ਹੈ ਜਿਸ ਕਾਰਨ ਹਾਰਨੈਸ ਢਿੱਲੀ ਹੋ ਸਕਦੀ ਹੈ ਅਤੇ ਹਾਦਸੇ ਦੇ ਸਮੇਂ ਬੱਚੇ ਨੂੰ ਸੱਟ ਲੱਗਣ ਦਾ ਖਤਰਾ ਵਧ ਸਕਦਾ ਹੈ।
ਇਸ ਰੀਕਾਲ ਵਿੱਚ ਏਟਨ ਜੀ ਸਵਿਵਲ ਕਾਰ ਸੀਟਾਂ, ਜਿਨ੍ਹਾਂ ਵਿੱਚ ਸੈਂਸਰਸੇਫ ਫੰਕਸ਼ਨ ਵਾਲੀਆਂ ਸੀਟਾਂ ਵੀ ਸ਼ਾਮਲ ਹਨ, ਟ੍ਰਾਂਸਪੋਰਟ ਕੈਨੇਡਾ ਦੇ ਅਨੁਸਾਰ, ਇਹ ਜੂਨ 2023 ਤੋਂ 10 ਮਈ 2024 ਤੱਕ ਮੈਨੂਫੈਕਚਰ ਕੀਤੀਆਂ ਗਈਆਂ ਸਨ ਅਤੇ 1,800 ਤੋਂ ਵੱਧ ਪ੍ਰੋਡਕਟਸ ਰੀਕਾਲ ਕੀਤੇ ਗਏ ਹਨ।
ਇਹਨਾਂ ਕਾਰ ਸੀਟਾਂ ਦੇ ਮਾਡਲ ਨੰਬਰ, 522004175, 522004177 (ਸਟਾਰ), 522004179 (ਯੂਨੀ), 522004181, 522004801 ਅਤੇ 522004803 ਹਨ। ਇਹ ਮਾਡਲ ਨੰਬਰ ਸੀਟ ਦੇ ਥੱਲੇ ਲਗੇ ਲੇਬਲ ‘ਤੇ ਦੇਖੇ ਜਾ ਸਕਦੇ ਹਨ। ਕੰਪਨੀ ਦੇ ਅਨੁਸਾਰ, ਜਦੋਂ ਕਾਰ ਸੀਟ ਨੂੰ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ ਜਿਵੇਂ ਕਿ ਇਸਨੂੰ ਕਿਸੇ ਤਿੱਖੇ ਕਿਨਾਰੇ ‘ਤੇ ਘਸੀਟਿਆ ਜਾਂਦਾ ਹੈ, ਤਾਂ ਹਾਰਨੈਸ ਐਂਕਰੇਜ ਹੁੱਕ ਮੁੜ ਸਕਦੇ ਹਨ ਅਤੇ ਪਿੰਨ ਬਾਹਰ ਨਿਕਲ ਸਕਦਾ ਹੈ।
ਸਾਈਬੈਕਸ ਨੇ ਕਿਹਾ ਕਿ ਜੇਕਰ ਹਾਰਨੈਸ ਐਂਕਰ ਪਿੰਨ ਗਾਇਬ ਹੈ, ਤਾਂ ਹਾਰਨੈਸ ਸੀਟ ਤੋਂ ਅਲੱਗ ਹੋ ਸਕਦੀ ਹੈ, ਜਿਸ ਨਾਲ ਹਾਦਸੇ ਦੇ ਸਮੇਂ ਬੱਚੇ ਨੂੰ ਸੱਟ ਲੱਗ ਸਕਦੀ ਹੈ। ਸਾਈਬੈਕਸ ਨੇ ਪ੍ਰਭਾਵਿਤ ਗਾਹਕਾਂ ਨੂੰ 4 ਅਪ੍ਰੈਲ ਤੱਕ ਇੱਕ ਮੁਫ਼ਤ ਪ੍ਰੋਡਕਟ ਅਪਡੇਟ ਕਿੱਟ ਦੇਣ ਦਾ ਐਲਾਨ ਕੀਤਾ ਹੈ। ਇਸ ਕਿੱਟ ਵਿੱਚ ਹਾਰਨੈਸ ਅਤੇ ਐਂਕਰ ਪਿੰਨ ਨੂੰ ਲਾਕ ਕਰਨ ਵਾਲਾ ਇੱਕ ਡਿਵਾਈਸ ਅਤੇ ਇੰਸਟਾਲੇਸ਼ਨ ਨਿਰਦੇਸ਼ ਸ਼ਾਮਲ ਹੋਣਗੇ ਅਤੇ ਗਾਹਕ ਇਸ ਕਿੱਟ ਨੂੰ ਔਨਲਾਈਨ ਰਜਿਸਟਰ ਕਰਕੇ ਜਾਂ 1-877-242-5676 ‘ਤੇ ਕਾਲ ਕਰਕੇ vi ਮੰਗਵਾ ਸਕਦੇ ਹਨ।
